ਭਾਜਪਾ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 7 ਮਈ
ਗੁਰਦਾਸਪੁਰ ਵਿਖੇ ਨਗਰ ਕੌਂਸਲ ਚੋਣਾਂ ਨੂੰ ਲੈਕੇ ਇੱਕ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੂਬਾ ਸਕੱਤਰ ਤੇ ਗੁਰਦਾਸਪੁਰ ਨਗਰ ਕੌਸਲ ਚੌਣ ਪ੍ਰਭਾਰੀ ਰਾਕੇਸ਼ ਸ਼ਰਮਾ ਅਤੇ ਸੂਬਾ ਸਕੱਤਰ ਸੂਰਜ ਭਾਰਦਵਾਜ ਵਿਸ਼ੇਸ਼ ਤੌਰ 'ਤੇ ਪਹੁੰਚੇ, ਅਤੇ ਚੋਣਾਂ ਨੂੰ ਲੈਕੇ ਚਰਚਾ ਕੀਤੀ ਗਈ ਅਤੇ ਹਿਦਾਇਤ ਕੀਤੀ ਗਈ ਚੋਣ ਲੜਨ ਵਾਲੇ ਚਾਹਵਾਨਾਂ ਵਲੋਂ ਆਪਣੀਆਂ ਅਰਜ਼ੀਆਂ ਮੰਡਲ ਪ੍ਰਧਾਨ ਨੂੰ ਦਿੱਤੀਆਂ ਜਾਣ।
ਇਸ ਮੌਕੇ ਜਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਨਗਰ ਕੌਸਲ ਚੁਣਾਵਾਂ ਨੂੰ ਦੇਖਦੇ ਹੋਏ ਕਾਰਜਕਰਤਾਵਾਂ ਵਿਚ ਕਾਫੀ ਜੋਸ਼ ਪਾਇਆ ਜਾ ਰਿਹਾ ਅਤੇ ਹਰ ਵਾਰਡ ਵਿਚ ਚੋਣ ਲੜਨ ਵਾਲਿਆ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਤੇ ਚੁਣਾਵ ਲੜਨ ਵਾਲਿਆ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਭਾਜਪਾ ਦੇ ਸੀਨੀਅਰ ਰਾਕੇਸ਼ ਜੋਤੀ , ਜਿਲ੍ਹਾ ਜਨਰਲ ਸਕੱਤਰ ਵਿਕਾਸ ਗੁਪਤਾ , ਬੀਜੇਪੀ ਸੀਨੀਅਰ ਨੇਤਾ ਰਜਿੰਦਰ ਬਿੱਟਾ, ਸ਼ੋਸ਼ਲ ਮੀਡੀਆ ਸਹਿ ਇੰਚਾਰਜ ਉਮੇਸ਼ਵਰ ਮਹਾਜਨ, ਜਿਲਾ ਸਕੱਤਰ ਪਰਵੀਨ ਸ਼ਰਮਾ, ਜਿਲਾ ਸਕੱਤਰ ਨੀਰਜ ਸ਼ਰਮਾ, ਜਿਲਾ ਮੀਡੀਆ ਇੰਚਾਰਜ ਅੰਕੁਸ਼ ਮਹਾਜਨ , ਮੰਡਲ ਪ੍ਰਧਾਨ ਰੋਹਿਤ ਮਹਾਜਨ, ਸ਼ਿਵ ਪ੍ਰਸਾਦ, ਅਤੇ ਸ਼ਿਵ ਦੁੱਗਲ ਮੌਜੂਦ ਸਨ!