ਸਤਲੁਜ ਪ੍ਰੈਸ ਕਲੱਬ ਰੂਪਨਗਰ ਦੀ ਸਾਲਾਨਾ ਚੋਣ ਸਬੰਧੀ ਕੀਤੀ ਮੀਟਿੰਗ
ਮਨਪ੍ਰੀਤ ਸਿੰਘ
ਰੂਪਨਗਰ,9 ਮਾਰਚ
ਸਤਲੁਜ ਪ੍ਰੈੱਸ ਕਲੱਬ ਰੂਪਨਗਰ ਦੀ ਮੀਟਿੰਗ ਆਰ ਟੀਵੀ ਵਨ ਦਫ਼ਤਰ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਕਲੱਬ ਦੀ ਸਾਲਾਨਾ ਚੋਣ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਕਲੱਬ ਦੀ ਨਵੀਂ ਸਲਾਨਾ ਚੋਣ 16 ਮਾਰਚ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਆਰ ਟੀਵੀ ਵਨ ਦਫਤਰ ਗਿਆਨੀ ਜੈਲ ਸਿੰਘ ਨਗਰ ਰੋਪੜ ਵਿਖੇ ਕੀਤੀ ਜਾਵੇਗੀ। ਇਸ ਚੋਣ ਦੇ ਦੌਰਾਨ ਵਿੱਚ ਕਲੱਬ ਦੇ ਨਵੇਂ ਮੈਂਬਰਾਂ ਦੀ ਭਰਤੀ ਵੀ ਕੀਤੀ ਜਾਵੇਗੀ ਅਤੇ ਸਮੂਹ ਮੈਂਬਰਾਂ ਤੋਂ ਕਲੱਬ ਦੀ ਸਲਾਨਾ ਮੈਂਬਰਸ਼ਿਪ ਲਈ ਜਾਵੇਗੀ। ਕਲੱਬ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬੱਗਾ ਅਤੇ ਸਰਪ੍ਰਸਤ ਸਰਬਜੀਤ ਸਿੰਘ ਕੋਟਲਾ ਨਿਹੰਗ ਨੇ ਦੱਸਿਆ ਕਿ ਮੀਟਿੰਗ ਵਿੱਚ ਕਲੱਬ ਦੀਆਂ ਹੋਰ ਗਤੀਵਿਧੀਆਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ 16 ਮਾਰਚ ਦੀ ਸਲਾਨਾ ਚੋਣ ਮੀਟਿੰਗ ਵਿੱਚ ਜ਼ਰੂਰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਕਲੱਬ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬੱਗਾ ਸਰਪ੍ਰਸਤ ਸਰਬਜੀਤ ਸਿੰਘ ਕੋਟਲਾ ਨਿਹੰਗ, ਕੈਸ਼ੀਅਰ ਧਰੁਵ ਨਰੰਗ, ਜੁਆਇੰਟ ਸੈਕਟਰੀ ਰਾਕੇਸ਼ ਕੁਮਾਰ, ਦਵਿੰਦਰ ਸ਼ਰਮਾ ਪਰਮਜੀਤ ਸਿੰਘ ਪੰਮੀ ਮਨਪ੍ਰੀਤ ਸਿੰਘ ਘਨੌਲੀ ਵੀ ਹਾਜ਼ਰ ਸਨ।