ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਦੇਸ਼ ਵਿਆਪੀ ਹੜਤਾਲ ਮੌਕੇ ਜਬਰਦਸਤ ਰੋਸ ਵਿਖਾਵਾ
ਅਸ਼ੋਕ ਵਰਮਾ
ਬਠਿੰਡਾ ,12 ਫ਼ਰਵਰੀ 2026: ਮੁਲਕ ਦੀਆਂ10 ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਅਤੇ ਵੱਖ-ਵੱਖ ਵਰਗਾਂ ਨੇ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਕੱਠ ਨੂੰ ਸੰਬੋਧਨ ਆਗੂਆਂ ਨੇ ਕਰਦਿਆਂ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਕਿਰਤ ਵਿਰੋਧੀ ਚਾਰ ਕੇਡ ਫੌਰੀ ਤੌਰ ਤੇ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਲਈ ਬਣਾਏ ਗਏ ਰੁਲਜ ਨੂੰ ਰੱਦ ਕੀਤਾ ਜਾਵੇ , ਪੈਨਸ਼ਨਰਾਂ ਉੱਪਰ 2.59 ਦਾ ਲਾਗੂ ਕੀਤਾ ਜਾਵੇ ,ਘੱਟੋ- ਘੱਟ ਉਜ਼ਰਤਾਂ 26000 ਰੁਪਏ ਮਹੀਨਾ ਕਰੋ,ਜੀ-ਰਾਮ ਜੀ ਕਾਨੂੰਨ ਰੱਦ ਕਰੋ ਮਨਰੇਗਾ ਕਾਨੂੰਨ ਬਹਾਲ ਕੀਤਾ,ਬਿਜਲੀ ਬਿੱਲ 2025 ਰੱਦ ਕੀਤਾ ਜਾਵੇ, ਨਵੀ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਡੀ ਏ ਦੀਆਂ 16% ਬਕਾਇਆ ਜਾਰੀ ਕੀਤਾ ਜਾਵੇ,ਜਨਤਕ ਖੇਤਰ ਦਾ ਨਿੱਜੀਕਰਨ ਬੰਦ ਕਰੋ, ਸ਼ਾਂਤੀ ਕਾਨੂੰਨ ਅਤੇ ਪ੍ਰਮਾਣੂ ਊਰਜਾ ਪ੍ਰੋਜੈਕਟਾਂ ਲਈ ਬੀਜ ਕਾਨੂੰਨ 2025 ਵਾਪਸ ਲਿਆ ਜਾਵੇ।
ਭਰਵੇਂ ਰੋਸ ਪ੍ਰਦਰਸ਼ਨ ਤੋਂ ਬਾਅਦ ਫੌਜੀ ਚੌਂਕ ਤੱਕ ਰੋਸ ਰੈਲੀ ਵੀ ਕੱਢੀ ਗਈ। ਜਿਥੇ ਇੱਕ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਗਿਆ।ਅੱਜ ਦੇ ਇਸ ਇਕੱਠ ਨੂੰ ਗਗਨਦੀਪ ਸਿੰਘ ਭੁੱਲਰ, ਦਰਸ਼ਨ ਸਿੰਘ ਮੌੜ,ਹਰਨੇਕ ਸਿੰਘ ਗਹਿਰੀ, ਬਲਕਾਰ ਸਿੰਘ ਸੀ ਆਈ ਟੀ ਯੂ, ਜਤਿੰਦਰ ਕ੍ਰਿਸ਼ਨ, ਗੁਰਪ੍ਰੀਤ ਕੌਰ ਬੈਂਕ ਇੰਪਲਾਈਜ ਫੈਡਰੇਸ਼ਨ, ਪ੍ਰਕਾਸ਼ ਕੌਰ ਆਂਗਣਵਾੜੀ ਯੂਨੀਅਨ,ਨੰਦਨੀ ਦੇਵੀ ਮਿੱਡ ਡੇ ਮੀਲ ਯੂਨੀਅਨ, ਸੁਖਵਿੰਦਰ ਸਿੰਘ ਬਰਾੜ ਥਰਮਲ ਪੈਨਸ਼ਨ ਐਸੋਸੀਏਸ਼ਨ, ਬਲਰਾਜ ਮੌੜ ,ਗੁਰਮੇਲ ਸਿੰਘ,ਸਿਕੰਦਰ ਸਿੰਘ ਧਾਲੀਵਾਲ ,ਜਸਵਿੰਦਰ ਡੀ ਟੀ ਐਫ, ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਏਕਤਾ ਉਗਰਾਹਾਂ,ਮਹੀਪਾਲ ਦਿਹਾਤੀ ਮਜ਼ਦੂਰ ਸਭਾ, ਗੁਰਤੇਜ ਸਿੰਘ ਗਿੱਲ,ਸਿਕੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ,ਪ੍ਰਿਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ, ਗੁਰਵਿੰਦਰ ਸਿੰਘ ਪੰਨੂ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ,ਸਵਰਨ ਪੂਹਲੀ ਕਿਰਤੀ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਸੇਖੋਂ ਐਮ ਐਸ ਯੂ, ਰਜੇਸ਼ ਮੌੜ,ਧੰਨਾ ਸਿੰਘ,ਗੁਰਜਿੰਦਰ ਸਿੰਘ ਆਊਟਸੋਰਸ ਸਿਹਤ ਮੁਲਾਜ਼ਮ ਯੂਨੀਅਨ,ਚੰਦਰ ਸ਼ਰਮਾ ਕੀ ਐਸ ਯੂ (ਭੰਗਲ),ਅਮਰਜੀਤ ਹਨੀ,ਬੂਟਾ ਸਿੰਘ ਤੁੰਗਵਾਲੀ,ਮਿੱਠੂ ਸਿੰਘ ਘੁੱਦਾ,ਬਲਕਰਨ ਸਿੰਘ ਬਰਾੜ ਕੁੱਲ ਹਿੰਦ ਕਿਸਾਨ ਸਭਾ, ਬਲਕਾਰ ਸਿੰਘ ਪੀ ਆਰ ਟੀ ਸੀ, ਬੇਅੰਤ ਸਿੰਘ ਮਹਿਮਾ ਸਰਜਾ, ਬਲਦੇਵ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।