28 ਅਕਤੂਬਰ ਨੂੰ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 26 ਅਕਤੂਬਰ,2025- ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੀ ਤਰਫੋਂ 14ਵਾਂ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ 28 ਅਕਤੂਬਰ ਨੂੰ ਜੈਨ ਉਪਾਸਰਾ ਸਹਿਜ ਮੁਨੀ ਭਵਨ ਰੇਲਵੇ ਰੋਡ ਵਿਖੇ ਲਗਾਇਆ ਜਾ ਰਿਹਾ ਹੈ। ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰ 28 ਅਕਤੂਬਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਬਿਲਕੁਲ ਮੁਫਤ ਕੀਤੇ ਜਾਣਗੇ। ਸਾਰੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਮਰੀਜ਼ਾਂ ਦੇ ਠਹਿਰਣ ਅਤੇ ਲੰਗਰ ਦਾ ਪ੍ਰਬੰਧ ਜੈਨ ਸੇਵਾ ਸੰਘ ਵੱਲੋਂ ਕੀਤਾ ਜਾਵੇਗਾ। ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਮਾਰਗਦਰਸ਼ਕ ਸ਼੍ਰੀ ਸੁਰਿੰਦਰ ਜੈਨ ਨੇ ਸਮੂਹ ਲੋੜਵੰਦ ਲੋਕਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ।