ਯੂਨੀਵਰਸਿਟੀ 'ਚ ਸ਼ਹੀਦੀ ਸਮਾਗਮ ਬਾਰੇ ਸੈਮੀਨਾਰ ਕਰਵਾਉਣ ਦੀ ਨਹੀਂ ਮਿਲੀ ਇਜਾਜ਼ਤ- MP ਕੰਗ ਦਾ ਵੱਡਾ ਦਾਅਵਾ
ਚੰਡੀਗੜ੍ਹ,26 ਅਕਤੂਬਰ 2025 : ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ (MP) ਮਾਲਵਿੰਦਰ ਕੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਯੂਨੀਵਰਸਿਟੀ (PU) ਪ੍ਰਸ਼ਾਸਨ ਨੇ ਸ਼ਹੀਦੀ ਸਮਾਗਮ ਬਾਰੇ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ।
ਮਾਲਵਿੰਦਰ ਕੰਗ ਨੇ ਇਸ ਸਬੰਧੀ ਪੀਯੂ ਦੇ ਵਾਈਸ ਚਾਂਸਲਰ (ਵੀਸੀ) ਨੂੰ ਇੱਕ ਪੱਤਰ ਲਿਖ ਕੇ ਸੈਮੀਨਾਰ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਮੀਨਾਰ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕਰਵਾਇਆ ਜਾਣਾ ਸੀ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦੀ ਆਗਿਆ ਨਹੀਂ ਦਿੱਤੀ।
ਸੈਮੀਨਾਰ ਨੂੰ ਇਜਾਜ਼ਤ ਨਾ ਮਿਲਣ ਦੇ ਬਹਾਨੇ, ਐਮਪੀ ਕੰਗ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਮੰਗ 'ਤੇ ਹੀ ਉਨ੍ਹਾਂ ਵੱਲੋਂ ਇਹ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ।
ਕੰਗ ਨੇ ਦੋਸ਼ ਲਾਇਆ ਕਿ ਵੀਸੀ ਰੇਨੂ ਵਿੱਜ ਦਿੱਲੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਮੁਤਾਬਕ, ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਬੱਚਿਆਂ ਨੂੰ ਸ਼ਹਾਦਤਾਂ ਬਾਰੇ ਪੜ੍ਹਾਇਆ ਜਾਵੇ, ਜਿਸ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ ਸੈਮੀਨਾਰ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।