ਲਾਇਨਜ਼ ਕਲੱਬ ਗੁਡਵਿੱਲ ਜੈਤੋ ਵੱਲੋਂ ਸੜਕ ਹਾਦਸਿਆਂ ਤੋਂ ਬਚਾਅ ਲਈ ਵਾਹਨਾਂ ਪਿੱਛੇ ਰਿਫਲੈਕਟਰ ਲਗਾਏ
- ਰਿਫਲੈਕਟਰ ਲਗਾਉਣ ਨਾਲ ਸੜਕ ਹਾਦਸਿਆ ਤੇ ਠੱਲ ਪਾਈ ਜਾ ਸਕਦੀ ਹੈ : ਇੰਸਪੈਕਟਰ ਰਜੇਸ਼ ਕੁਮਾਰ
ਮਨਜੀਤ ਸਿੰਘ ਢੱਲਾ
ਜੈਤੋ,04 ਫਰਵਰੀ 2025 - ਸੰਘਣੀ ਧੁੰਦ ਕਾਰਨ ਸੜਕ ਦੁਰਘਟਨਾਵਾਂ ਤੋਂ ਬਚਾਅ ਲਈ ਲਾਈਨਜ਼ ਕਲੱਬ ਅਤੇ ਲਾਈਨਜ਼ ਕਲੱਬ ਗੁਡਵਿੱਲ ਜੈਤੋ ਵੱਲੋਂ ਟਰੈਫਿਕ ਪੁਲੀਸ ਜੈਤੋ ਦੇ ਸਹਿਯੋਗ ਨਾਲ ਅੱਜ ਬਾਜਾਖਾਨਾ ਚੌਂਕ ਵਿਖੇ ਵੱਖ -ਵੱਖ ਵਾਹਨਾਂ ਪਿਛੇ ਪੁਲਿਸ ਥਾਣੇ ਦੇ ਇੰਸਪੈਕਟਰ ਰਜੇਸ਼ ਕੁਮਾਰ ਦੀ ਰਹਿਣ ਨੁਮਾਈ ਹੇਠ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਜਾਣਕਾਰੀ ਦਿੰਦਿਆਂ ਪੁਲਿਸ ਇੰਸਪੈਕਟਰ ਰਜੇਸ਼ ਕੁਮਾਰ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਰਿਫਲੈਕਟਰ ਲਗਾਉਣ ਨਾਲ ਕੁਝ ਹੱਦ ਤੱਕ ਸੜਕ ਹਾਦਸਿਆ ਤੇ ਠੱਲ ਪਾਈ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਜੈਤੋ ਦੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਗੁਡਵਿੱਲ ਜੈਤੋ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ ਹੈ।
ਅੱਗੇ ਗਲਬਾਤ ਕਰਦਿਆਂ ਕਿਹਾ ਕਿ ਭਵਿੱਖ ਵਿਚ ਇਹੋ ਅਜਿਹੇ ਉਪਰਾਲੇ ਸਮਾਜ ਸੇਵੀ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਲਾਇਨਜ਼ ਕਲੱਬ ਗੁਡਵਿੱਲ ਜੈਤੋ ਦੇ ਪ੍ਰਧਾਨ ਸੰਦੀਪ ਜਿੰਦਲ ਅਤੇ ਲਾਇਨ ਪ੍ਰਵੀਨ ਜਿੰਦਲ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਸਮੇਂ ਸਮੇਂ ’ਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਪੁੱਟਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵਾਹਨਾਂ ਦੇ ਪਿੱਛੇ 200 ਦੇ ਕਰੀਬ ਰਿਫਲੈਕਟਰ ਲਗਾਏ ਗਏ ਹਨ, ਜਿਸ ਨਾਲ ਸੰਘਣੀ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਸਹਾਇਤਾ ਮਿਲੇਗੀ।
ਇੰਸਪੈਕਟਰ ਰਜੇਸ਼ ਕੁਮਾਰ ਨੇ ਵਾਹਨ ਚਾਲਕਾਂ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਜਿਹੜੇ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਖਿਲਾਫ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਟ੍ਰੈਫਿਕ ਇੰਚਾਰਜ਼ ਬਲਰਾਜ ਸਿੰਘ ਭੁੱਲਰ, ਹੌਲਦਾਰ ਭੋਲਾ ਸਿੰਘ, ਜਗਸੀਰ ਸਿੰਘ ਜੱਗੂ, ਹੌਲਦਾਰ ਮਨਦੀਪ ਸਿੰਘ,ਲਾਇਨ ਸੁਧਾਂਸ਼ੂ ਜਿੰਦਲ,ਲਾਇਨ ਪ੍ਰੇਮ ਬਾਂਸਲ,ਲਾਇਨ ਵਿੱਕੀ ਸਿੰਗਲਾ, ਵਿਕਾਸ ਬਾਂਸਲ ਵੀ ਹਾਜ਼ਰ ਸਨ।