ਕਾਮਾਗਾਟਾਮਾਰੂ ਜਹਾਜ਼ ਦੇ ਸਫਰ ਦੇ ਰੂਟ ਦਾ ਨਕਸ਼ਾ
ਕਾਮਾਗਾਟਾਮਾਰੂ ਜਹਾਜ਼ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲ ਕੇ 23 ਮਈ 1914 ਨੂੰ ਵੈਨਕੂਵਰ ਪਹੁੰਚਿਆ। ਆਪਣੇ ਇਸ ਸਫਰ ਦੌਰਾਨ ਉਸ ਨੇ ਕਿਹੜਾ ਰੂਟ ਲਿਆ ਅਤੇ ਕਿਹੜੀਆਂ ਕਿਹੜੀਆਂ ਬੰਦਰਗਾਹਾਂ `ਤੇ ਰੁਕਦਾ ਹੋਇਆ ਵੈਨਕੂਵਰ ਪਹੁੰਚਿਆ, ਇਹ ਦਿਖਾਉਣ ਲਈ ਇੱਥੇ ਕਾਮਾਗਾਟਾਮਾਰੂ ਦੇ ਰੂਟ ਦਾ ਨਕਸ਼ਾ ਅਤੇ ਵੇਰਵਾ ਦਿੱਤਾ ਜਾ ਰਿਹਾ ਹੈ।
ਹਾਂਗਕਾਂਗ: ਕਾਮਾਗਾਟਾਮਾਰੂ 4 ਅਪ੍ਰੈਲ ਨੂੰ ਹਾਂਗਕਾਂਗ ਤੋਂ 165 ਮੁਸਾਫਰ ਲੈ ਕੇ ਚੱਲਿਆ। ਹਾਂਗਕਾਂਗ ਵਿੱਚ 38 ਹੋਰ ਮੁਸਾਫਰ ਸਨ ਜਿਹਨਾਂ ਨੇ ਅਜੇ ਆਪਣੇ ਕਿਰਾਏ ਦੇ ਪੈਸਿਆਂ ਦਾ ਪ੍ਰਬੰਧ ਕਰਨਾ ਸੀ। ਉਹਨਾਂ ਨੇ ਜਾਪਾਨ ਦੀ ਬੰਦਰਗਾਹ ਮੋਜੀ ਆ ਕੇ ਜਹਾਜ਼ ਵਿੱਚ ਚੜ੍ਹਨਾ ਸੀ। ਉਹਨਾਂ ਦੇ ਸਫਰ ਦਾ ਪ੍ਰਬੰਧ ਕਰਨ ਲਈ ਦਲਜੀਤ ਸਿੰਘ ਹਾਂਗਕਾਂਗ ਵਿੱਚ ਠਹਿਰ ਗਿਆ। 8 ਅਪ੍ਰੈਲ ਨੂੰ ਕਾਮਾਗਾਟਾਮਾਰੂ ਸ਼ੰਘਾਈ ਪਹੁੰਚ ਗਿਆ।
ਸੰ਼ਘਾਈ: 15 ਅਪ੍ਰੈਲ ਨੂੰ 73 ਹੋਰ ਮੁਸਾਫਰ ਲੈ ਕੇ ਕਾਮਾਗਾਟਾਮਾਰੂ ਸ਼ੰਘਾਈ ਤੋਂ ਚੱਲ ਪਿਆ।
ਮੋਜੀ: 19 ਅਪ੍ਰੈਲ ਨੂੰ ਕਾਮਾਗਾਟਾਮਾਰੂ ਜਾਪਾਨ ਦੀ ਬੰਦਰਗਾਹ ਮੋਜੀ ਆ ਰੁਕਿਆ। ਇੱਥੋਂ ਉਸ `ਤੇ 86 ਹੋਰ ਮੁਸਾਫਰ ਚੜ੍ਹੇ।
ਯੋਕੋਹਾਮਾ: 2 ਮਈ ਨੂੰ ਕਾਮਾਗਾਟਾਮਾਰੂ ਜਾਪਾਨ ਦੀ ਬੰਦਰਗਾਹ ਯੋਕੋਹਾਮਾ ਤੋਂ ਵਿਕਟੋਰੀਆ ਲਈ ਚੱਲ ਪਿਆ। ਯੋਕੋਹਾਮਾ ਵਿਚ ਜਹਾਜ਼ ਉੱਪਰ 14 ਮੁਸਾਫਰ ਹੋਰ ਚੜ੍ਹੇ। ਹੁਣ ਮੁਸਾਫਰਾਂ ਦੀ ਕੁਲ ਗਿਣਤੀ 376 ਹੋ ਗਈ।
ਵਿਕੋਟੋਰੀਆ ਅਤੇ ਫਿਰ ਵੈਨਕੂਵਰ: 22 ਮਈ ਨੂੰ ਜਹਾਜ਼ ਵਿਕਟੋਰੀਆ ਪਹੁੰਚ ਗਿਆ ਅਤੇ ਫਿਰ ਦੂਸਰੇ ਦਿਨ 23 ਮਈ ਨੂੰ ਵੈਨਕੂਵਰ।
****
ਨੋਟ 1. ਹਰ ਬੰਦਰਗਾਹ ਤੋਂ ਚੜ੍ਹਨ ਵਾਲੇ ਮੁਸਾਫਰਾਂ ਦੀ ਗਿਣਤੀ ਦਾ ਹਿਸਾਬ ਡਾ: ਹਿਊ ਜਾਹਨਸਨ ਵਲੋਂ ਲਿਖੀ ਕਿਤਾਬ "ਦੀ ਵੋਏਜ ਆਫ ਦੀ ਕਾਮਾਗਾਟਾਮਾਰੂ: ਦਿ ਸਿੱਖ ਚੈਲੰਜ ਟੂ ਕੈਨਾਡਾਜ਼ ਕਲਰ ਬਾਰ" ਵਿੱਚੋਂ ਲਿਆ ਗਿਆ ਹੈ। (ਸਫਾ 30- 33)
ਨੋਟ 2. ਇਹ ਨਕਸ਼ਾ ਪਹਿਲੀ ਵਾਰ ਵਤਨ ਦੇ ਜੁਲਾਈ/ਅਗਸਤ/ਸਤੰਬਰ-1989 ਦੇ ਕਾਮਾਗਾਟਾਮਾਰੂ ਵਿਸ਼ੇਸ਼ ਅੰਕ ਵਿੱਚ ਛਾਪਿਆ ਗਿਆ ਸੀ। ਇਸ ਨਕਸੇ ਨੂੰ ਹਰਜਿੰਦਰ ਸਾਂਗਰਾ ਨੇ ਤਿਆਰ ਕੀਤਾ ਸੀ।

-
Sukhwant Hundal, writer
hundal@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.