ਨਵੀਂ ਦਿੱਲੀ, 10 ਦਸੰਬਰ 2020 - ਪੱਛਮੀ ਬੰਗਾਲ 'ਚ ਜੇ ਪੀ ਨੱਢਾ ਦੇ ਕਾਫਲੇ 'ਤੇ ਭਿਆਨਕ ਹਮਲਾ ਹੋਇਆ ਹੈ। ਹਮਲੇ 'ਚ ਨੱਢਾ ਦੀ ਕਾਰ ਦੇ ਬੁਲਟਪਰੂਫ ਸ਼ੀਸ਼ਿਆਂ ਨੂੰ ਪਾੜਦੇ ਹੋਏ ਪੱਥਰ ਕਾਰ 'ਚ ਬੈਠੇ ਭਾਜਪਾ ਲੀਡਰਾਂ ਦੇ ਵੱਜੇ। ਪੱਥਰਾਂ ਨਾਲ ਕੀਤੇ ਗਏ ਇਸ ਹਮਲੇ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਅਤੇ ਪੱਛਮੀ ਬੰਗਾਲ ਦੇ ਭਾਜਪਾ ਮੁਖੀ ਦਿਲੀਪ ਘੋਸ਼ ਜ਼ਖਮੀ ਹੋਏ ਹਨ। ਇਸ ਤੋਂ ਬਿਨਾਂ 10 ਲੀਡਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਕੇਂਦਰ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਹਮਲੇ ਦੀ ਕੀਤੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ 'ਚ ਅਹਿਜੀ ਘਟਨਾ ਨਿੰਦਣਯੋਗ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।