ਨਵੀਂ ਦਿੱਲੀ, 5 ਦਸੰਬਰ 2020 - ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ ਖਤਮ ਹੋ ਗਈ ਹੈ, ਜੋ ਕਿ ਕਰੀਬ ਸਾਢੇ ਚਾਰ ਘੰਟੇ ਚੱਲੀ। ਪਰ ਪੰਜਾਵੇ ਗੇੜ ਦੀ ਇਹ ਮੀਟਿੰਗ ਵੀ ਖਤਮ ਹੋ ਗਈ ਹੈ ਜੋ ਕਿ ਹਾਰ ਵਾਰ ਦੀ ਤਰ੍ਹਾਂ ਬੇ-ਸਿੱਟਾ ਹੀ ਰਹੀ। ਅਤੇ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ, ਜੋ ਕਿ ਹੁਣ ਅਗਲੀ ਮੀਟਿੰਗ 9 ਦਸੰਬਰ ਨੂੰ ਹੋਏਗੀ।
ਇਸ ਮੀਟਿੰਗ ਦੌਰਾਨ ਕਿਸਾਨਾਂ ਨੇ ਕੇਂਦਰ ਨਾਲ ਮੀਟਿੰਗ ਦੌਰਾਨ ਮੌਨ ਧਾਰ ਲਿਆ ਹੈ ਅਤੇ ਮਾਈਕਾਂ ਤੋਂ ਆਪਣੀਆਂ ਕੁਰਸ਼ੀਆਂ ਪਿੱਛੇ ਹਟਾ ਲਈਆਂ ਹਨ, ਉਨ੍ਹਾਂ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਫਾਈਲਾਂ 'ਤੇ 'ਯੈਸ ਔਰ ਨੋ' ਲਿਖ ਕੇ ਪੁੱਛਿਆ ਗਿਆ ਕਿ ਉਹ ਦੱਸਣ ਕਿ ਖੇਤੀ ਕਾਨੂੰਨ ਵਾਪਿਸ ਲਏ ਜਾ ਸਕਦੇ ਹਨ ਕਿ ਨਹੀਂ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਸਗੋਂ ਸਿਰਫ ਇਹੀ ਪੁੱਛਿਆ ਕਿ ਉਹ 'ਹਾਂ ਜਾਂ ਨਾਂਹ' ਦੱਸਣ।