ਰਵੀ ਜੱਖੂ
ਸਿਘੂ ਬਾਰਡਰ 30 ਨਵੰਬਰ 2020 - ਦਿੱਲੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਧਰਨੇ ਵਿੱਚ ਕਿਸੇ ਵੀ ਮੀਡੀਆ ਕਰਮੀ ਜਾ ਔਰਤ ਨਾਲ ਕਿਸੇ ਕਿਸਮ ਦੀ ਕੋਈ ਬਦਤਮੀਜੀ ਨਹੀਂ ਕੀਤੀ ਜਾਵੇਗੀ ।
ਇਸ ਸੰਬੰਧੀ ਅਦਾਰਾ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਰੁਲਦੂ ਸਿੰਘ ਮਾਨਸਾ ( ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ) ਨੇ ਦੱਸਿਆ ਜੇ ਕੋਈ ਵੀ ਕਿਸਾਨ ਜਾ ਧਰਨਾ ਦੇ ਰਹੇ ਵਿਅਕਤੀ ਇਸ ਤਰ੍ਹਾ ਦੀ ਹਰਕਤ ਕਰਦਾ ਹੈ ਤਾਂ ਉਸ ਵਿਅਕਤੀ ਅਤੇ ਉਸਦੀ ਯੂਨੀਅਨ ਆਗੂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਬੀਤੇ ਦਿਨਾਂ ਤੋਂ ਧਰਨੇ ਦੀ ਕਵਰੇਜ ਕਰ ਰਹੇ ਮੀਡੀਆ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਗਿਆ ਜਿਸਦੇ ਚੱਲਦਿਆਂ ਕਿਸਾਨ ਯੂਨੀਅਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਜੋ ਇਸ ਧਾਰਨੇ ਨੂੰ ਸ਼ਾਤਮਈ ਢੰਗ ਨਾਲ ਚੱਲਿਆਂ ਜਾਸਕੇ।