← ਪਿਛੇ ਪਰਤੋ
ਚੰਡੀਗੜ੍ਹ, 28 ਨਵੰਬਰ 2020 - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ, ਹੋਮ ਸੈਕਟਰੀ ਅਤੇ ਡੀ.ਜੀ.ਪੀ ਹਰਿਆਣਾ ਨੂੰ ਪੰਚਕੂਲਾ ਦੇ ਐਡਵੋਕੇਟ ਰਵਿੰਦਰ ਸਿੰਘ ਢੱਲ ਦੁਆਰਾ ਕਿਸਾਨ 'ਤੇ ਹੰਝੂ ਗੈਸ ਦੇ ਗੋਲੇ, ਬੈਰੀਕੇਡਿੰਗ ਅਤੇ ਜਲ ਤੋਪਾਂ ਦੀ ਵਰਤੋਂ ਕੀਤੇ ਜਾਣ ਵਿਰੁੱਧ ਲੀਗਲ ਨੋਟਿਸ ਭੇਜਿਆ ਗਿਆ ਹੈ। ਐਡਵੋਕੇਟ ਰਵਿੰਦਰ ਸਿੰਘ ਦੁਆਰਾ ਇਸ ਸੰਘਰਸ਼ 'ਚ ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਕਿਸਾਨਾਂ 'ਤੇ ਨਜਾਇਜ਼ ਤਰੀਕੇ ਕਾਰਵਾਈ ਕੀਤੇ ਜਾਣ ਬਾਰੇ ਸਵਾਲ ਉਠਾਏ ਗਏ ਨੇ ਤੇ ਇਸ ਸਾਰੇ ਘਟਨਾਕ੍ਰਮ ਦੌਰਾਨ ਨੁਕਸਾਨੀ ਗਈ ਪਬਲਿਕ ਪ੍ਰਾਪਰਟੀ ਦੀ ਭਰਪਾਈ ਕਰਨ ਲਈ ੪ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ 'ਤੇ ਅਮਲ ਨਹੀਂ ਕੀਤਾ ਜਾਂਦਾ ਤਾਂ ਉਹ ਅਦਾਲਤ 'ਚ ਇਸਦੀ ਕਾਰਵਾਈ ਅੱਗੇ ਤੋਰਨਗੇ। ਹੇਠ ਪੜ੍ਹੋ ਲੀਗਲ ਨੋਟਿਸ ਦੀ ਪੂਰੀ ਕਾਪੀ:
Total Responses : 267