ਨਵੀਂ ਦਿੱਲੀ, 27 ਨਵੰਬਰ 2020 - ਦਿੱਲੀ ਦੇ ਬਾਰਡਰ 'ਤੇ ਕਿਸਾਨ ਵੀ ਵੱਡੀ ਗਿਣਤੀ 'ਚ ਇਕੱਤਰ ਹੋ ਗਏ ਹਨ ਅਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਭਾਰੀ ਗਿਣਤੀ 'ਚ ਅੱਥਰੂ ਗੈਸ ਦੇ ਗੋਲੇ ਵੀ ਛੱਡ ਚੁੱਕੀ ਹੈ। ਉੱਥੇ ਹੀ ਕਿਸਾਨਾਂ ਅਤੇ ਦਿੱਲੀ ਪਹੁੰਚੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪਹੁੰਚ ਰਹੀਆਂ ਲੱਖਾਂ ਦੀ ਤਾਦਾਦ ਚ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਦੱਸਣ।
ਦਿੱਲੀ ਦਾਖ਼ਲ ਹੋਣ ਤੋਂ ਪਹਿਲਾਂ ਬਾਰਡਰ 'ਤੇ ਦਿੱਲੀ ਪੁਲਿਸ ਅਤੇ ਅਰਧ ਫ਼ੌਜੀ ਦਲਾਂ ਨੇ ਵੱਡੀ ਤਾਇਨਾਤੀ ਕਰਕੇ ਕਿਸਾਨਾਂ ਕਾਫ਼ਲਿਆਂ ਨੂੰ ਰੋਕ ਲਿਆ ਹੈ। ਦਿੱਲੀ ਸਰਹੱਦ 'ਤੇ ਸਭ ਤੋਂ ਅੱਗੇ ਕੰਧ ਬਣਾ ਕੇ ਦਿੱਲੀ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਹਨ। ਉਨ੍ਹਾਂ ਪਿੱਛੇ ਭਾਰੀ ਕੰਡਿਆਲੀ ਤਾਰ ਵਲ਼ੀ ਗਈ ਹੈ ਅਤੇ ਫਿਰ ਪਿੱਛੇ ਹਜ਼ਾਰਾਂ ਦੀ ਗਿਣਤੀ 'ਚ ਅਰਧ ਫ਼ੌਜੀ ਦਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।