ਨਵੀਂ ਦਿੱਲੀ, 10 ਨਵੰਬਰ 2020 - ਬਿਹਾਰ ਵਿਧਾਨ ਸਭਾ ਚੋਣਾਂ 'ਚ ਐਨ.ਡੀ.ਏ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਜਿਸ ਨਾਲ ਐਨ.ਡੀ.ਏ ਨੂੰ ਰੁਝਾਨਾਂ 'ਚ ਬਹੁਮਤ ਮਿਲਦੀ ਨਜ਼ਰ ਪੈ ਰਹੀ ਹੈ।
ਦੱਸਦੇਈਏ ਕਿ ਰੁਝਾਨਾਂ 'ਚ ਭਾਜਪਾ ਨੂੰ ਬਹੁਮਤ ਮਿਲਦਿਆਂ ਹੀ ਸਿਆਸੀ ਗਲਿਆਰਿਆਂ 'ਚ ਚਰਚਾ ਛਿੜ ਗਈ ਹੈ ਕਿ ਕੀ ਨਿਤੀਸ਼ ਕੁਮਾਰ ਲਈ ਹੁਣ ਮੁੜ ਮੁੱਖ ਮੰਤਰੀ ਬਣਨ 'ਚ ਮੁਸ਼ਕਿਲਾਂ ਵਧਦੀਆਂ ਦਿਸ ਰਹੀਆਂ ਨੇ।
ਐਨ.ਡੀ.ਏ 130 ਸੀਟਾਂ, ਮਹਾਂਗਠਬੰਧਨ 101ਤੇ ਅੱਗੇ ਹੈ।