ਚੰਡੀਗੜ੍ਹ, 9 ਅਕਤੂਬਰ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਬੇਟੇ ਜੈ ਸ਼ਾਹ ਖਿਲਾਫ ਲਾਏ ਦੋਸ਼ ਕਾਂਗਰਸੀ ਆਗੂ ਦੀ ਸਿਆਸੀ ਨਿਰਾਸ਼ਾ ਦਾ ਪ੍ਰਗਟਾਵਾ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਮਿਲੀ ਸਿਆਸੀ ਹਾਰ ਨੇ ਰਾਹੁਲ ਗਾਂਧੀ ਨੂੰ ਇੰਨਾ ਹਤਾਸ਼ ਕਰ ਦਿੱਤਾ ਹੈ ਕਿ ਉਹ ਕਿਰਦਾਰਕੁਸ਼ੀ ਕਰਨ ਲਈ ਜੈ ਸ਼ਾਹ ਖ਼ਿਲਾਫ ਝੂਠੇ ਅਤੇ ਅਪਮਾਨਜਨਕ ਦੋਸ਼ ਲਾਉਣ ਵਾਲੀ ਧਿਰ ਬਣ ਰਿਹਾ ਹੈ। ਉਹਨਾਂ ਕਿਹਾ ਕਿ ਕੀ ਇਹ ਸ਼ਰਮਨਾਕ ਨਹੀਂ ਹੈ ਕਿ ਤੁਸੀਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਅਕਸ ਖਰਾਬ ਕਰਨ ਲਈ ਜੈ ਸ਼ਾਹ ਖ਼ਿਲਾਫ ਈਰਖਾਵੱਸ ਲਾਏ ਇਲਜ਼ਾਮਾਂ ਉੱਤੇ ਯਕੀਨ ਕਰ ਰਹੇ ਹੋ ਜਦ ਕਿ ਜਸਟਿਸ ਢੀਂਗਰਾ ਕਮਿਸ਼ਨ ਬਾਰੇ ਤੁਸੀਂ ਅਜੇ ਤੀਕ ਕੋਈ ਟਿੱਪਣੀ ਨਹੀਂ ਕੀਤੀ ਹੈ, ਜਿਸ ਨੂੰ ਹਰਿਆਣਾ ਸਰਕਾਰ ਨੇ ਤੁਹਾਡੇ ਜੀਜਾ ਰੋਬਰਟ ਵਾਡਰਾ ਦੇ ਜ਼ਮੀਨੀ ਸੌਦਿਆਂ ਦੀ ਜਾਂਚ ਲਈ ਬਣਾਇਆ ਗਿਆ ਹੈ। ਇਸ ਬਾਰੇ ਕਮੇਟੀ ਵੱਲੋਂ ਕੀਤੇ ਖੁਲਾਸੇ ਸੰਕੇਤ ਕਰਦੇ ਹਨ ਕਿ ਤੁਹਾਡੇ ਜੀਜੇ ਨੂੰ 2008 ਵਿਚ ਹਰਿਆਣਾ ਵਿਚ ਬਿਨਾਂ ਇੱਕ ਪੈਸਾ ਖਰਚਿਆਂ ਜ਼ਮੀਨੀ ਸੌਦਿਆਂ ਵਿਚੋਂ 50ਥ50 ਕਰੋੜ ਰੁਪਏ ਦਾ ਗੈਰ ਕਾਨੂੰਨੀ ਮੁਨਾਫਾ ਕਮਾਉਣ ਦਾ ਦੋਸ਼ੀ ਪਾਇਆ ਗਿਆ ਹੈ। ਤੁਹਾਨੂੰ ਅਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਰਾਬਰਟ ਵਾਡਰਾ ਦੀਆਂ ਬੇਈਮਾਨੀਆਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?
ਇਹ ਆਖਦਿਆਂ ਕਿ ਜੈ ਸ਼ਾਹ ਖ਼ਿਲਾਫ ਲਾਏ ਦੋਸ਼ ਸਿਆਸੀ ਤੋਂ ਪ੍ਰੇਰਿਤ ਹਨ, ਜੋ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਲਾਏ ਗਏ ਹਨ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਹੁਲ ਵੱਲੋਂ ਜਗ•ਾ ਜਗ•ਾ ਝੂਠੇ ਇਲਜ਼ਾਮ ਲਾਉਣ ਦੇ ਰੁਝਾਣ ਨੂੰ ਹੁਣ ਲੋਕਾ ਨੇ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਹਨਾ ਕਿਹਾ ਕਿ ਕਾਂਗਰਸ ਦੇ ਮੀਤ ਪ੍ਰਧਾਨ ਦੀ ਇਹ ਆਦਤ ਬਣ ਚੁੱਕੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰ੍ਰਦੇਸ਼ ਦੇ ਲੋਕ ਇਸ ਖੇਡ ਨੂੰ ਸਮਝ ਜਾਣਗੇ ਅਤੇ ਦੋਹਾਂ ਰਾਜਾਂ ਵਿਚ ਕਾਂਗਰਸ ਨੂੰ ਹਰਾ ਕੇ ਇਸ ਦਾ ਮੂੰਹ ਤੋੜਵਾਂ ਜੁਆਬ ਦੇਣਗੇ।
ਯੂਪੀਏ ਸਰਕਾਰ ਦੌਰਾਨ ਭਾਜਪਾ ਪ੍ਰਧਾਨ ਖਿਲਾਫ ਸ਼ੁਰੂ ਕੀਤੀ ਬਦਲੇਖੋਰੀ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਯੂਪੀਏ ਨੇ ਸ੍ਰੀ ਸ਼ਾਹ ਖ਼ਿਲਾਫ ਝੂਠੇ, ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਮਾਮਲੇ ਦਰਜ ਕਰਨ ਲਈ ਸੀਬੀਆਈ ਸਮੇਤ ਸਾਰੀਆਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਸੀ। ਉਹਨਾਂ ਕਿਹਾ ਕਿ ਇਹ ਬਦਲੇਖੋਰੀ ਇੰਨੀ ਭਿਆਨਕ ਸੀ ਕਿ ਸ੍ਰੀ ਸ਼ਾਹ ਨੂੰ ਸੂਬੇ ਤੋਂ ਬਾਹਰ ਜਾਣਾ ਪਿਆ ਸੀ।
ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ ਝੂਠੇ ਦੋਸ਼ ਲਾਉਣ ਦੀ ਥਾਂ ਰਾਹੁਲ ਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਆਤਮ-ਮੰਥਨ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਹਾਡੀ ਨਾਕਾਮ ਲੀਡਰਸ਼ਿਪ ਨੇ ਪੂਰੇ ਦੇਸ਼ ਅੰਦਰ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ। ਆਪਣੀਆਂ ਗਲਤੀਆਂ ਤੋਂ ਕੁੱਝ ਸਿੱਖਣ ਦੀ ਬਜਾਇ ਤੁਸੀਂ ਕਾਂਗਰਸ ਦੀ ਝੂਠ ਦੇ ਸਹਾਰੇ ਆਪਣੇ ਸਿਆਸੀ ਵਿਰੋਧੀਆਂ ਦਾ ਅਕਸ ਵਿਗਾੜਣ ਵਾਲੀ ਨੀਤੀ ਉਤੇ ਚੱਲ ਰਹੇ ਹੋ। ਅਜਿਹਾ ਵਿਵਹਾਰ ਕਰਨ ਨਾਲ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿਚ ਹੋਰ ਜ਼ਿਆਦਾ ਡਿੱਗ ਜਾਓਗੇ। ਬਦਨਾਮੀ ਅਤੇ ਫਰੇਬ ਦੇ ਇਸ ਜਾਲ ਵਿਚ ਤੁਸੀਂ ਅਤੇ ਤੁਹਾਡੀ ਪਾਰਟੀ ਖੁਦ ਹੀ ਫਸ ਜਾਓਗੇ।