ਨਵੀਂ ਦਿੱਲੀ, 9 ਦਸੰਬਰ, 2016 : ਪੰਜਾਬ ਦੇ ਨਾਭਾ ਜੇਲ੍ਹ ਬ੍ਰੇਕ ਹੋਣ ਦੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਪਹਿਲਾਂ ਤੋਂ ਜਾਣਕਾਰੀ ਸੀ। ਆਈਐਸਆਈ ਨੇ ਜੇਲ੍ਹ ਤੋੜਨ ਦੇ ਲਈ ਕੇਐਲਐਫ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਸਾਰੇ ਦੋਸ਼ੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਮਿੰਟੂ ਕੋਲੋਂ ਪੁਛÎਗਿੱਛ ਵਿਚ ਇਹ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਉਸ ਨੂੰ ਸੱਤ ਦਿਨ ਦੇ ਰਿਮਾਂਡ 'ਤੇ ਲਿਆ ਹੈ। ਖੁਫ਼ੀਆ ਏਜੰਸੀਆਂ ਇਹ ਜਾਣਨ ਵਿਚ ਲੱਗੀਆਂ ਹਨ ਕਿ ਜੇਲ੍ਹ ਬ੍ਰੇਕ ਵਿਚ ਆਈਐਸਆਈ ਦਾ ਹੱਥ ਤਾਂ ਨਹੀਂ ਹੈ। ਵਿਸ਼ੇਸ਼ ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਿੰਟੂ ਤੋਂ ਖੁਫ਼ੀਆ ਏਜੰਸੀਆਂ ਨੇ ਸਾਂਝੇ ਤੌਰ 'ਤੇ ਪੁਛਗਿੱਛ ਕੀਤੀ ਸੀ। ਪੁਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਹਰ ਰੋਜ਼ਾਨਾ ਨਾਭਾ ਜੇਲ੍ਹ ਤੋਂ ਕਰੀਬ ਛੇ ਤੋਂ ਸੱਤ ਵਾਰ ਪਾਕਿਸਤਾਨ ਵਿਚ ਬੈਠੇ ਅਪਣੇ ਸਾਥੀ ਹੈਪੀ ਨਾਲ ਗੱਲਬਾਤ ਕਰਦਾ ਸੀ। ਹੈਪੀ, ਪਾਕਿਤਸਾਨ ਦੇ ਲਾਹੌਰ ਵਿਚ ਹੈ। ਆਈਐਸਆਈ ਉਸ ਨੂੰ ਵਿੱਤੀ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਹੈਪੀ ਨੇ ਮਿੰਟੂ ਦੇ ਕਹਿਣ 'ਤੇ ਆਈਅਸਆਈ ਆਕਾਵਾਂ ਨੂੰ ਨਾਭਾ ਜੇਲ੍ਹ ਨੂੰ ਤੋੜਨ ਦੀ ਸਾਜ਼ਿਸ਼ ਦੇ ਬਾਰੇ ਵਿਚ ਦੱਸਿਆ ਸੀ। ਵਿਸ਼ੇਸ਼ ਸੈਲ ਅਧਿਕਾਰੀਆਂ ਨੇ ਦੱਸਿਆ ਕਿ ਮਿੰਟੂ ਦੀ ਨਿਸ਼ਾਨਦੇਹੀ 'ਤੇ ਮੁੰਬਈ ਅਤੇ ਗੋਆ ਵਿਚ ਉਨ੍ਹਾਂ ਜਗ੍ਹਾ ਦੀ ਪਛਾਣ ਕਰਨੀ ਹੈ ਜਿੱਥੇ ਮਿੰਟੂ ਨੂੰ ਜਾਣਾ ਸੀ। ਮਿੰਟੂ ਕੋਲੋਂ ਪੁਛਗਿੱਛ ਤੋ ਬਾਅਦ ਵਿਸ਼ੇਸ਼ ਸੈਲ ਦੀ ਟੀਮਾਂ ਫਰਾਰ ਕਸ਼ਮੀਰ ਸਿੰਘ ਦੀ ਭਾਲ ਕਰ ਰਹੀਆਂ ਹਨ, ਦਿੱਲੀ ਪੁਲਿਸ ਦੀ ਕਈ ਟੀਮਾਂ ਉਤਰਾਖੰਡ ਅਤੇ ਯੂਪੀ ਵਿਚ ਛਾਪੇਮਾਰੀ ਕਰ ਰਹੀਆਂ ਹਨ।