ਪਟਿਆਲਾ, 27 ਨਵੰਬਰ, 2016 : ਪਟਿਆਲਾ ਦੀ ਨਾਭਾ ਜੇਲ 'ਤੇ ਕੁੱਝ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਮਗਰੋਂ ਜੇਲ੍ਹ 'ਚ ਆਪਣੀ ਸਜ਼ਾ ਭੁਗਤ ਰਹੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਸਣੇ 5 ਲੋਕਾਂ ਦੇ ਫਰਾਰ ਹੋ ਜਾਣ ਦੀ ਖ਼ਬਰ ਹੈ। ਰਿਪੋਰਟਾਂ ਮੁਤਾਬਿਕ ਸਵੇਰ ਦੇ ਲਗਭਗ 10 ਵਜੇ ਦੇ ਨੇੜੇ ਪੁਲਿਸ ਦੀ ਵਰਦੀ 'ਚ ਆਏ ਕੁੱਝ ਹਥਿਆਰਬੰਦ ਲੋਕਾਂ ਨੇ ਨਾਭਾ ਜੇਲ੍ਹ 'ਤੇ ਹਮਲਾ ਕੀਤਾ ਤੇ ਇਨ੍ਹਾਂ ਨੇ ਕਈ ਰਾਊਂਡ ਫਾਇਰ ਕੀਤੇ। ਇਹ ਦੋ ਗੱਡੀਆਂ 'ਚ ਸਵਾਰ ਹੋ ਕੇ ਜੇਲ ਤਕ ਆਏ। ਇਨ੍ਹਾਂ ਭੱਜਣ ਵਾਲੇ ਕੈਦੀਆਂ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਦਹਿਸ਼ਤਗਰਤ ਹਰਿਮੰਦਰ ਮੰਟੂ ਸਮੇਤ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਅਤੇ ਵਿਕਰਮਜੀਤ ਸਿੰਘ ਵਿੱਕੀ ਹਨ। ਇਸ ਦੌਰਾਨ 2 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਫਰਾਰ ਕੈਦੀਆਂ ਦੀ ਭਾਲ ਜਾਰੀ ਹੈ।
ਖਾਲਿਸਤਾਨੀ ਆਗੂ ਹਰਮਿੰਦਰ ਮਿੰਟੂ