← ਪਿਛੇ ਪਰਤੋ
ਚੰਡੀਗੜ੍ਹ, 11 ਅਕਤੂਬਰ, 2016 : ਕਾਂਗਰਸੀ ਆਗੂਆਂ ਦੁਆਰਾ ਮੀਡੀਆ ਵਿਚ ਬਿਆਨ ਦੇ ਕੇ ਇਹ ਕਬੂਲ ਕਰਨਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਅਕਾਲੀ ਲੀਡਰਾਂ ਦੇ ਨਾਲ ਨਾਲ ਕਾਂਗਰਸੀ ਆਗੂ ਵੀ ਰੇਤੇ ਅਤੇ ਨਜਾਇਜ ਮਾਈਨਿੰਗ ਦੇ ਕਾਰੋਬਾਰ ਵਿਚ ਬਰਾਬਰ ਦੇ ਹਿੱਸੇਦਾਰ ਹਨ ਦਾ ਸਖਤ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਨੇ ਅੱਜ ਕਿਹਾ ਕਿ ਅਖੀਰ ਵਿਚ ਕਾਂਗਰਸੀ ਆਗੂ ਇਹ ਗੱਲ ਮੰਨ ਗਏ ਕਿ ਉਹ ਵੀ ਅਕਾਲੀਆਂ ਦੇ ਇਸ ਗੈਰ ਕਾਨੂੰਨੀ ਧੰਦੇ ਵਿਚ ਸ਼ਾਮਲ ਹਨ। ਮੀਡੀਆ ਵਿਚ ਜਾਰੀ ਇਕ ਪ੍ਰੈਸ ਬਿਆਨ ਵਿਚ ਆਪ ਆਗੂ ਅਤੇ ਆਰਟੀਆਈ ਸੈਲ ਦੇ ਕੋ-ਕਨਵੀਨਰ ਐਡਵੋਕੇਟ ਦਿਨੇਸ ਚੱਢਾ ਨੇ ਕਿਹਾ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਦੋਵਾਂ ਪਾਰਟੀ ਦੇ ਆਗੂ ਸਰਕਾਰੀ ਨਿਯਮਾਂ ਦੇ ਉਲਟ ਜਾ ਕੇ ਨਜਾਇਜ ਢੰਗ ਨਾਲ ਰੇਤੇ ਦਾ ਕਾਰੋਬਾਰ ਕਰਦੇ ਹਨ। ਪੰਜਾਬ ਮਾਈਨਰ ਮਿਨਰਲ ਰੂਲ 2013 ਦਾ ਹਵਾਲਾ ਦਿੰਦਿਆਂ ਐਡਵੋਕੇਟ ਚੱਢਾ ਨੇ ਕਿਹਾ ਕਿ ਇਸ ਵਿਚ ਸਪਸਟ ਤੌਰ ਤੇ ਲਿਖਿਆ ਗਿਆ ਹੈ ਕਿ ਰੇਤ ਦੀਆਂ ਖੱਡਾਂ ਦੀਆਂ ਬੋਲੀ ਹੋਣ ਤੋਂ 30 ਦਿਨ ਦੇ ਅੰਦਰ ਅੰਦਰ ਸਫਲ ਬੋਲੀਕਾਰ ਵਲੋਂ ਮਹਿਕਮੇਂ ਨਾਲ ਲਿਖਤੀ ਠੇਕਾ ਐਗਰੀਮੈਂਟ ਐਗਜੀਕਿਊਟ ਕਰਨਾ ਹੁੰਦਾ ਹੈ ਅਤੇ ਇਸ ਵਿਚ ਅਸਫਲ ਰਹਿਣ ਤੇ ਉਹ ਬੋਲੀ ਰੱਦ ਸਮਝੀ ਜਾਂਦੀ ਹੈ। ਉਨ•ਾਂ ਕਿਹਾ ਕਿ ਦਸਬੰਰ 2015 'ਚ ਬੋਲੀ ਵਿਚ ਸਫਲ ਰਹਿਣ ਤੋਂ ਬਾਅਦ ਵੀ ਕਾਂਗਰਸੀ ਆਗੂਆਂ ਨੇ ਅੱਜ ਤੱਕ ਸਰਕਾਰ ਨਾਲ ਕੋਈ ਐਗਰੀਮੈਂਟ ਐਗਜੀਕਿਊਟ ਨਹੀਂ ਕੀਤਾ ਹੈ ਅਤੇ ਨਜਾਇਜ ਢੰਗ ਨਾਲ ਮਾਈਨਿੰਗ ਕਰ ਰਹੇ ਹਨ। ਇਸੇ ਐਗਰੀਮੈਂਟ ਵਿਚ ਹੀ ਮਾਈਨਿੰਗ ਕਰਨ ਸੰਬੰਧੀ ਸਾਰੀਆਂ ਸ਼ਰਤਾਂ ਲਿਖੀਆਂ ਹੁੰਦੀਆਂ ਹਨ। ਚੱਢਾ ਨੇ ਕਿਹਾ ਕਿ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ, ਬਲਵੀਰ ਸਿੱਧੂ ਅਤੇ ਅਮਰੀਕ ਸਿੰਘ ਢਿਲੋਂ ਪ੍ਰੈਸ ਸਾਹਮਣੇ ਸਰੇਆਮ ਝੂਠ ਬੋਲ ਰਹੇ ਹਨ। ਉਹ ਆਪ ਆਗੂਆਂ ਉਤੇ ਝੂਠੇ ਇਲਜਾਮ ਲਾ ਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਡਵੋਕੇਟ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਮੁੱਖੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੰਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਚੱਢਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਕਾਂਗਰਸੀ ਅਤੇ ਅਕਾਲੀਆਂ ਦੁਆਰਾ ਨਜਾਇਜ ਢੰਗ ਨਾਲ ਚਲਾਏ ਜਾ ਰਹੇ ਗੁੰਡਾ ਟੈਕਸ ਦਾ ਖੁਲਾਸਾ ਸਬੂਤਾ ਸਮੇਤ ਕਰਨਗੇ। ਉਨ•ਾਂ ਕਿਹਾ ਕਿ ਉਹ ਕਾਂਗਰਸੀ ਆਗੂਆਂ ਨਾਲ ਕਿਸੇ ਵੀ ਮੰਚ ਤੇ ਬਹਿਸ ਕਰਨ ਲਈ ਤਿਆਰ ਹਨ। ਚੱਡਾ ਨੇ ਕਿਹਾ ਕਿ ਨਜਾਇਜ ਮਾਈਨਿੰਗ ਕਾਰਨ ਰੇਤੇ ਬਜਰੀ ਦੇ ਮਹਿੰਗੇ ਰੇਟਾਂ ਰਾਹੀਂ ਆਮ ਲੋਕਾਂ ਦੀ ਕੀਤੀ ਲੁਟ-ਖਸੁਟ ਅਤੇ ਕਿਸਾਨਾਂ ਦੇ ਖਰਾਬ ਹੋਏ ਟਿਊਬਵੈਲਾਂ ਦਾ ਹਿਸਾਬ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਲਿਆ ਜਾਵੇਗਾ।
Total Responses : 267