ਚੰਡੀਗੜ੍ਹ, 5 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਉਪਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਆਪਣਾ ਸੁਫਨਾ ਪੂਰਾ ਕਰਨ ਲਈ ਡਰਾਮਾ ਕਰਨ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਨੇ ਸ਼ਨੀਵਾਰ ਨੂੰ ਆਪ ਆਗੂ ਦੇ ਨਾਲ-ਨਾਲ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬਾ ਵਿਧਾਨ ਸਭਾ ਚੋਣਾਂ ਦੇ ਕਿਸੇ ਵੀ ਮੁੱਦੇ 'ਤੇ ਖੁੱਲ੍ਹੇਆਮ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ 'ਤੇ ਭਗੌੜਾ ਹੋਣ ਅਤੇ ਦੂਜਿਆਂ ਸਹਾਰੇ ਬਹਿਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਬਤੌਰ ਮੁੱਖ ਮੰਤਰੀ ਦਾ ਚਾਹਵਾਨ, ਉਨ੍ਹਾਂ ਅੰਦਰ ਦੂਜਿਆਂ ਨੂੰ ਅੱਗੇ ਕਰਨ ਦੀ ਬਜਾਏ, ਸਿੱਧੇ ਤੌਰ 'ਤੇ ਮੇਰਾ ਮੁਕਾਬਲਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਕੇਜਰੀਵਾਲ ਨੇ ਪਹਿਲਾਂ ਖੁਦ ਪੰਜਾਬ ਨਾਲ ਸਬੰਧਤ ਨਾ ਹੋਣ ਦੀ ਗੱਲ ਕਹਿ ਕੇ, ਕੈਪਟਨ ਅਮਰਿੰਦਰ ਨਾਲ ਬਹਿਸ ਕਰਨ ਲਈ ਚਾਰ ਆਗੂਆਂ ਨੂੰ ਅੱਗੇ ਕੀਤਾ ਸੀ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ਼ ਕੀਤਾ ਕਿ ਉਹ ਚੁੰਢੀ ਭਰ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂ ਦੀ ਪੰਜਾਬ 'ਚ ਅੱਖ ਤੋਂ ਇਹ ਸਾਫ ਨਜ਼ਰ ਆਉਂਦਾ ਹੈ, ਜਿਹੜੇ ਸਿਰਫ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਲਈ ਦਾਅਵੇ ਕਰ ਰਹੇ ਹਨ।
ਜਦਕਿ ਕਾਂਗਰਸ-ਭਾਜਪਾ ਵਿਚਾਲੇ ਗਠਜੋੜ ਹੋਣ ਬਾਰੇ ਕੇਜਰੀਵਾਲ ਦੇ ਦੋਸ਼ਾਂ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਦੇ ਸ਼ਾਸਨ ਦੌਰਾਨ ਉਹ ਬੀਤੇ 10 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ। ਕੀ ਇਹ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ? ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਸੱਤਾ 'ਚ ਵਾਪਿਸ ਆਉਣ ਤੋਂ ਬਾਅਦ ਬਾਦਲ ਨੂੰ ਬੱਚ ਕੇ ਨਹੀਂ ਜਾਣ ਦੇਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜੋ ਅਸੀਂ ਪਹਿਲਾਂ ਕੀਤਾ ਸੀ, ਇਕ ਵਾਰ ਫਿਰ ਤੋਂ ਕਰਾਂਗੇ ਅਤੇ ਬਾਦਲ ਨੂੰ ਉਨ੍ਹਾਂ ਦੀ ਜਗ੍ਹਾ ਦੇ ਦੁਬਾਰਾ ਪਹੁੰਚਾਵਾਂਗੇ।
ਸੂਬੇਦਾਰ (ਰਿਟਾ) ਰਾਮ ਕਿਸ਼ਨ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ਬਾਰੇ ਇਕ ਸਵਾਲ, ਜਿਨ੍ਹਾਂ ਵੱਲੋਂ ਓ.ਆਰ.ਓ.ਪੀ ਦੇ ਮੁੱਦੇ 'ਤੇ ਖੁਦਕੁਸ਼ੀ ਨੇ ਪੂਰੇ ਦੇਸ਼ 'ਚ ਗੁੱਸਾ ਭਰ ਦਿੱਤਾ ਹੈ, ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਪੱਖ 'ਚ ਹਨ। ਉਨ੍ਹਾਂ ਨੇ ਆਪਣੇ ਭਾਈਚਾਰੇ ਵਾਸਤੇ ਆਪਣੀ ਜਾਨ ਦਿੱਤੀ ਹੈ ਅਤੇ ਉਨ੍ਹਾਂ ਦਾ ਬਣਦਾ ਸਨਮਾਨ ਮਿੱਲਣਾ ਚਾਹੀਦਾ ਹੈ, ਜੋ ਇਕ ਸ਼ਹੀਦ ਨੂੰ ਮਿੱਲਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਰੱਖਿਆ ਮੰਤਰਾਲੇ ਦੇ ਦਾਅਵਿਆਂ ਦੇ ਉਲਟ ਓ.ਆਰ.ਓ.ਪੀ ਨੂੰ ਕਿਥੇ ਵੀ ਲਾਗੂ ਨਹੀਂ ਕੀਤਾ ਗਿਆ ਹੈ। ਬਲਕਿ ਅਸਲਿਅਤ 'ਚ 7ਵੇਂ ਪੇ ਕਮਿਸ਼ਨ ਅਧੀਨ ਨਾ ਸਿਰਫ ਰੱਖਿਆ ਫੋਰਸਾਂ, ਬਲਕਿ ਨੀਮ ਫੌਜ਼ੀ ਦਸਤਿਆਂ ਦੀਆਂ ਵੀ ਪੈਨਸ਼ਨਾਂ ਘਟਾ ਦਿੱਤੀਆਂ ਗਈਆਂ ਹਨ।
ਇਕ ਸਵਾਲ ਦੇ ਜਵਾਬ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਦੁਹਰਾਇਆ ਕਿ ਉਹ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ 'ਤੇ ਆਪਣਾ ਪੱਖ ਸਾਫ ਕਰ ਚੁੱਕੇ ਹਨ। ਉਹ ਪਹਿਲਾਂ ਹੀ ਉਨ੍ਹਾਂ ਦਾ ਸਵਾਗਤ ਕਰ ਚੁੱਕੇ ਹਨ।
ਪੰਜਾਬ 'ਚ ਪਰਾਲੀ ਸਾੜੇ ਜਾਣ ਕਾਰਨ ਦਿੱਲੀ 'ਚ ਪ੍ਰਦੂਸ਼ਣ ਹੋਣ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸਦਾ ਇਕੋਮਾਤਰ ਹੱਲ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨਾ ਹੈ। ਸੂਬੇ ਦੇ ਜ਼ਿਆਦਾਤਰ ਕਿਸਾਨ ਛੋਟੇ ਪੱਧਰ ਦੇ ਹਨ ਅਤੇ ਆਪਣੀ ਆਮਦਨ 'ਚ ਵਾਧਾ ਕਰਨ ਲਈ ਉਹ ਪਰਾਲੀ ਸਾੜਦੇ ਹਨ। ਜੇ ਇਕ ਵਾਰ ਉਨ੍ਹਾਂ ਦੀ ਆਮਦਨ ਵੱਧ ਜਾਵੇਗੀ ਕਿ ਪਰਾਲੀ ਸਾੜਨ ਦੀ ਸਮੱਸਿਆ ਖੁਦ ਖਤਮ ਹੋ ਜਾਵੇਗੀ। ਜਿਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਕਿਸਾਨਾਂ ਤੇ ਹੋਰਨਾਂ ਵਰਗਾਂ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਲਟਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਭ੍ਰਿਸ਼ਟ ਅਕਾਲੀ ਆਗੂ ਨੂੰ ਨਹੀਂ ਬਖਸ਼ਣਗੇ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਨੇ 300 ਤੋਂ ਵੱਧ ਆਪ ਸਮਰਥਕਾਂ ਸਮੇਤ ਯੂਥ ਅਕਾਲੀ ਦਲ ਦੇ ਮਾਲਵਾ ਦੇ ਬੁਲਾਰੇ ਦਾ ਪੰਜਾਬ ਕਾਂਗਰਸ 'ਚ ਭਾਰੀ ਨਾਅਰੇਬਾਜੀ ਦੌਰਾਨ ਸਵਾਗਤ ਕੀਤਾ। ਉਹ ਰਾਮਗੜ੍ਹੀਆ ਵਿਸ਼ਵਕਰਮਾ ਫਰੰਟ ਪੰਜਾਬ ਦੇ ਇਕ ਵਫਦ ਤੋਂ ਇਲਾਵਾ, ਆਲ ਇੰਡੀਆ ਰਿਟੇਲਰਜ਼ ਫੈਡਰੇਸ਼ਨ ਦੇ ਇਕ ਵਫਦ ਨਾਲ ਵੀ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਜਿਨ੍ਹਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਲਝਾਉਣ ਵਾਸਤੇ ਹਰ ਮੁਮਕਿਨ ਸਮਰਥਨ ਦੇਣ ਦਾ ਭਰੋਸਾ ਦਿੱਤਾ।