ਚੰਡੀਗੜ੍ਹ, 28 ਸਤੰਬਰ, 2016 : ਬੁੱਧਵਾਰ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤੀ ਹੈ ਕਿ ਨੈਸ਼ਨਲ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ, ਸਟੇਟ ਮੀਡੀਆ ਟੀਮ ਦੇ ਮੈਂਬਰ ਕਰਨਲ ਜਸਜੀਤ ਸਿੰਘ ਗਿੱਲ, ਸਰਕਲ ਇੰਚਾਰਜ ਜਗਤਾਰ ਸਿੰਘ, ਮਹਿਲਾ ਵਿੰਗ ਨਾਲ ਸਬੰਧਤ ਲਖਵਿੰਦਰ ਕੌਰ, ਐਨਆਰਆਈ ਸੈਲ ਨਾਲ ਸਬੰਧਤ ਹਰਪਾਲ ਸਿੰਘ, ਡਾ. ਅਮਨਦੀਪ ਸਿੰਘ ਬੈਂਸ, ਬਲਜੀਤ ਸਿੰਘ ਚਹਿਲ, ਕਰਨਲ ਦਲਵਿੰਦਰ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਬੋਪਾਰਾਏ ਪਿਛਲੇ ਕਾਫ਼ੀ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਪਾਰਟੀ ਤੋਂ ਅਲਗ ਹੋ ਗਏ ਹਨ। ਆਮ ਆਦਮੀ ਪਾਰਟੀ ਜਨਤਕ ਤੌਰ ‘ਤੇ ਸਪਸ਼ਟ ਕਰਦੀ ਹੈ ਕਿ ਇਨਾਂ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਰਿਹਾ।