ਲੁਧਿਆਣਾ, 21 ਸਤੰਬਰ, 2016 : ਲਾਹੌਰ-ਦਿੱਲੀ ਪਾਕਿਸਤਾਨ ਨੂੰ ਜਾਣ ਵਾਲੀ ਬੱਸ ਨੂੰ ਰੋਕਣ ਲਈ ਕਾਂਗਰਸ ਪਾਰਟੀ ਦੇ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬਾਡੀਜ਼ ਸੈਲ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਪਾਕਿਸਤਾਨ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀ ਬੱਸ ਨੂੰ ਘੇਰਿਆ ਜਾਵੇਗਾ ਅਤੇ ਪਾਕਿਸਤਾਨੀ ਬੱਸ ਨੂੰ ਦਿੱਲੀ ਜਾਣ ਦੀ ਬਜਾਏ ਵਾਪਸ ਪਾਕਿਸਤਾਨ ਭੇਜਿਆ ਜਾਵੇਗਾ , ਕਿਉਂਕਿ ਜੋ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀ ਭਾਰਤ ਵਿੱਚ ਘੁਸਪੈਠ ਕਰਕੇ ਜੋ ਸਾਡੇ ਭਾਰਤ ਦੇਸ਼ ਦੇ ਫ਼ੌਜੀ ਜਵਾਨਾਂ ਨੂੰ ਨਿਰਦੋਸ਼ ਸ਼ਹੀਦ ਕੀਤਾ ਉਹਨਾਂ ਦਾ ਭਾਰਤ ਵਾਸੀ ਲੋਕ ਸ਼ਹੀਦੀਆਂ ਨੂੰ ਮਿੱਟੀ ਵਿੱਚ ਰੋਲਣ ਨਹੀਂ ਦੇਵਾਗਾਂ । ਸ੍ਰ ਮੰਡ ਨੇ ਅੱਗੇ ਕਿਹਾ ਕਿ ਦੇਸ਼ ਤੇ ਹੋਰ ਅੱਤਵਾਦੀ ਹਹਮਲੇ ਸਹਿਣ ਨਹੀ ਕਰਾਂਗੇ । ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਵੱਡੇ ਵੱਡੇ ਵਾਅਦੇ ਜੋ ਕੀਤੇ ਸਨ, ਪਰ ਹੁਣ ਪਾਕਿਸਤਾਨ ਖਿਲਾਫ ਮੋਦੀ ਸਰਕਾਰ ਕਰਵਾਈ ਕਰਨ ਵਿੱਚ ਅਸਫ਼ਲ ਸਾਬਤ ਹੋਈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੋਵੇਂ ਨੇਤਾ ਅਸਤੀਫਾ ਦੇਣ ।