← ਪਿਛੇ ਪਰਤੋ
ਨਵੀਂ ਦਿੱਲੀ, 5 ਸਤੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਆਮ ਆਦਮੀ ਪਾਰਟੀ 'ਚ ਟਿਕਟਾਂ ਲਈ ਮੱਚ ਰਹੀ ਭੱਜਦੜ ਵੀ ਸਾਹਮਣੇ ਆ ਰਹੀ ਹੈ। ਇਸ ਵਾਰ ਹੁਣ ਪਾਰਟੀ ਦੇ ਇੱਕ ਵੱਡੇ ਨੇਤਾ ਨੇ ਇੱਕ ਹੋਰ ਨਵਾਂ ਖੁਲਾਸਾ ਕਰਕੇ ਤਹਿਲਕਾ ਮਚਾ ਦਿੱਤਾ ਹੈ। ਦਿੱਲੀ ਦੇ ਬਿਜਵਾਸਨ ਤੋਂ 'ਆਪ' ਵਿਧਾਇਕ ਕਰਨਲ ਇੰਦਰ ਸੇਹਰਾਵਤ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾਵਾਂ 'ਤੇ ਵੱਡੇ ਦੋਸ਼ ਲਗਾਏ ਹਨ । ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ 'ਚ ਪਾਰਟੀ ਦੇ ਸੀਨੀਅਰ ਆਗੂ ਟਿਕਟ ਵੰਡ ਦੇ ਨਾਂਅ 'ਤੇ ਸਰੀਰਕ ਸ਼ੋਸ਼ਣ ਕਰ ਰਹੇ ਹਨ।
Total Responses : 267