SIR ਲਈ ਸਰਕਾਰੀ ਸਕੂਲਾਂ ਦੇ ਕੰਪਿਊਟਰਾਂ ਦੀ ਵਰਤੋਂ ਕਾਰਨ ਭੰਬਲ ਭੂਸਾ; ਬੱਚਿਆਂ ਦੀ ਪੜ੍ਹਾਈ 'ਤੇ ਨਹੀਂ ਹੋਏਗਾ ਅਸਰ?
ਰੋਹਿਤ ਗੁਪਤਾ, ਗੁਰਦਾਸਪੁਰ
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਜੀ ਵੱਲੋਂ ਵੋਟਰ ਸੂਚੀ ਦੀ Special Intensive Revision (SIR) ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। SIR ਲਈ ਜ਼ਿਲ੍ਹਾ ਚੋਣ ਦਫਤਰ, ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਗਏ ਹੈਪਲਡੈਸਕ/ਵੱਖ-ਵੱਖ ਸੈੱਲਾਂ ਲਈ ਕੰਪਿਊਟਰਾਂ ਦੀ ਲੋੜ ਪਈ ਜਿਸ ਦੇ ਲਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਜ਼ਿਲ੍ਾ ਚੋਣ ਅਫਸਰ ਗੁਰਦਾਸਪੁਰ ਵੱਲੋਂ ਲਿਖਿਆ ਗਿਆ ਹੈ ਕਿ ਸਕੂਲਾਂ ਦੇ 6 ਕੰਪਿਊਟਰ ਸਮੇਤ ਯੂ.ਪੀ.ਐਸ. ਮਿਤੀ 23.06.2026 ਨੂੰ ਸਵੇਰੇ 10:00 ਵਜੇ ਤੱਕ ਕਮਰਾ ਨੰ: 427, ਬਲਾਕ-ਬੀ. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਪੈਸ਼ਲ ਹਰਕਾਰੇ ਰਾਹੀ ਮੁਹਈਆ ਕਰਵਾਏ ਜਾਣ।
ਦੱਸ ਦਈਏ ਕਿ ਸਰਕਾਰੀ ਸਕੂਲਾਂ ਨੂੰ ਕੁਝ ਸਮਾਂ ਪਹਿਲਾਂ ਹੀ ਨਵੇਂ ਕੰਪਿਊਟਰ ਸਰਕਾਰ ਵੱਲੋਂ ਮੁਹਈਆ ਕਰਵਾਏ ਗਏ ਹਨ ਅਤੇ ਕੁਝ ਸਕੂਲਾਂ ਵੱਲੋਂ ਜ਼ਿਲਾ ਚੋਣ ਅਫਸਰ ਨੂੰ ਆਪਣੇ ਸਕੂਲਾਂ ਤੋਂ ਕੰਪਿਊਟਰ ਐਸ ਆਈ ਆਰ ਲਈ ਭੇਜ ਵੀ ਦਿੱਤੇ ਹਨ ਪਰ ਕੁਝ ਸਕੂਲਾਂ ਦੇ ਪ੍ਰਿੰਸੀਪਲ ਹਜੇ ਵੀ ਭੰਬਲਭੂਸੇ ਵਿੱਚ ਹਨ ਕਿਉਂਕਿ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਨੂੰ ਪੱਤਰ ਨੰਬਰ 1/1381490/2026 ਮਿਤੀ 9.04.26 ਨੂੰ ਲਿਖਿਆ ਗਿਆ ਹੈ ਕਿ Census ਦਾ ਕੰਮ ਚੱਲ ਰਿਹਾ ਹੈ
ਜਿਸ ਲਈ ਕੁਝ ਦਫ਼ਤਰਾਂ ਵੱਲੋਂ ਸਕੂਲ ਦੀਆਂ ਕੰਪਿਊਟਰ ਲੈਬਾਂ ਵਿੱਚ ਕੰਮ ਕਰਨ ਅਤੇ ਕੁਝ ਦਫ਼ਤਰਾਂ ਵੱਲੋਂ ਸਕੂਲਾਂ ਦੇ ਕੰਪਿਊਟਰਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨਾਲ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ/ਹਾਰਡਵੇਅਰ ਦੇ ਨੁਕਸਾਨ ਹੋ ਰਿਹਾ ਹੈ ਅਤੇ ਇਸ ਸਮੇਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਚੱਲ ਰਹੇ ਹਨ, ਜੇਕਰ ਸਕੂਲਾਂ ਵਿੱਚ ਕੰਪਿਊਟਰ ਉਪਲੱਬਧ ਨਹੀ ਹੁੰਦੇ ਤਾਂ ਵਿਦਿਆਰਥੀਆਂ ਦੇ ਦਾਖਲੇ ਪ੍ਰਭਾਵਿਤ ਹੋ ਸਕਦੇ ਹਨ।
ਸੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਨਗਣਨਾ ਜਾਂ ਹੋਰ ਗੈਰ ਵਿੱਦਿਅਕ ਕੰਮਾਂ ਲਈ ਕਿਸੇ ਵੀ ਵਿਭਾਗ ਨੂੰ ਸਕੂਲ ਵਿੱਚੋਂ ਕੰਪਿਊਟਰ ਲਿਜਾਣ ਜਾਂ ਕੰਪਿਊਟਰ ਲੈਬ ਦੀ ਵਰਤੋਂ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ।
ਜਾਹਰ ਤੌਰ ਤੇ ਜੇਕਰ ਸਕੂਲਾਂ ਦੇ ਕੰਪਿਊਟਰ ਐਸ ਆਈ ਆਰ ਲਈ ਜਾ ਫਿਰ ਕਿਸੇ ਹੋਰ ਕੰਮ ਲਈ ਦਿੱਤੇ ਜਾਂਦੇ ਹਨ ਵਿਦਿਆਰਥੀਆਂ ਜੇ ਕੰਪਿਊਟਰ ਸਿੱਖਿਆ ਵੀ ਪ੍ਰਭਾਵਿਤ ਹੋਵੇਗੀ ਤੇ ਸਕੂਲਾਂ ਦੇ ਦਾਖਲੇ ਦੇ ਨਾਲ ਨਾਲ ਦਫਤਰੀ ਵੀ ਪ੍ਰਭਾਵਿਤ ਹੋ ਸਕਦੇ ਹਨ।
ਜਦੋਂ ਇਸ ਸੰਬੰਧ ਵਿੱਚ ਜਿਲਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਐਸ ਆਈ ਆਰ ਲਈ ਜਿਲ੍ਾ ਪ੍ਰਸ਼ਾਸਨ ਨੂੰ ਪੁਰਾਣੇ ਕੰਪਿਊਟਰ ਹੀ ਸਕੂਲਾਂ ਵੱਲੋਂ ਮੁਹਈਆ ਕਰਵਾਏ ਗਏ ਹਨ। ਇਸ ਨਾਲ ਸਕੂਲਾਂ ਦੇ ਦਫਤਰੀ ਕੰਮ ਕਾਰ ਜਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਹੀਂ ਹੋਵੇਗਾ।
- Download Babushahi App
-
-