ਬਠਿੰਡਾ ਜ਼ਿਲ੍ਹੇ ਦੇ ਪਿੰਡ ਨਸੀਬਪੁਰਾ ਵਿਖੇ ਆਤਮਾ ਸਕੀਮ ਅਧੀਨ ਲਗਾਈ ਫਾਰਮ ਸਕੂਲ ਦੀ ਕਲਾਸ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2026 : ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਤੇਜਦੀਪ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਤਲਵੰਡੀ ਸਾਬੋ ਦੀ ਰਹਿਨੁਮਾਈ ਹੇਠ ਬਲਾਕ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਵਿਖੇ ਆਤਮਾ ਸਕੀਮ ਅਧੀਨ ਫਾਰਮ ਸਕੂਲ ਦੀ ਕਲਾਸ ਲਗਾਈ ਗਈ।
ਕਲਾਸ ਦੀ ਸ਼ੁਰੂਆਤ ਵਿੱਚ ਡਾ. ਜੋਰਾ ਸਿੰਘ ਬਲਾਕ ਤਕਨੀਕੀ ਮੈਨੇਜਰ ਆਤਮਾ ਵੱਲੋਂ ਪਹੁੰਚੇ ਕਿਸਾਨਾਂ ਨੂੰ ਫਾਰਮ ਸਕੂਲ ਦੀ ਕਲਾਸ ਦੇ ਵਿਸ਼ੇ ਬਾਰੇ ਅਤੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ।
ਇਸ ਕਲਾਸ ਵਿੱਚ ਡਾ. ਗੁਰਪਿੰਦਰ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਵੱਲੋ ਨਰਮੇ ਦੇ ਫਸਲ ਦੀ ਕਾਸ਼ਤ ਸਬੰਧੀ ਵਿਸ਼ੇ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਵੱਲੋਂ ਨਰਮੇ ਦੀ ਤਾਜ਼ਾਂ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਕੁਝ ਖੇਤਾਂ ਵਿਚ ਨਰਮੇ ਉਪਰ ਭੂਰੀ ਜੂ ਅਤੇ ਚਿੱਟੀ ਮੱਖੀ ਦਾ ਹਲਕਾ ਹਮਲਾ ਦੇਖਿਆ ਗਿਆ ਹੈ,ਪਰ ਇਹ ਹਾਜੇ ਆਰਥਿਕ ਕੰਗਾਰ ਪੱਧਰ ਤੋਂ ਬਹੁਤ ਘੱਟ ਹੈ ਅਤੇ ਕਿਸਾਨਾਂ ਨੂੰ ਬੇਲੋੜੀ ਸਪਰੇਅ ਤੋਂ ਬਚਣ ਸਬੰਧੀ ਸਲਾਹ ਦਿੰਦਿਆਂ ਕਿਹਾ ਕਿ ਹਾਲੇ ਫ਼ਸਲ 'ਤੇ ਕਿਸੇ ਵੀ ਮਹਿੰਗੀ ਜਾਂ ਜ਼ਹਿਰੀਲੀ ਕੀਟਨਾਸ਼ਕ ਸਪਰੇਅ ਦੀ ਲੋੜ ਨਹੀਂ ਹੈ ਬਲਕਿ ਘਰ ਬਣਾ ਕੇ ਨਿੰਮ ਦੀ ਸਪਰੇਅ ਕਰੋ।ਅਜਿਹਾ ਕਰਨ ਨਾਲ ਮਿੱਤਰ ਕੀੜੇ ਨਹੀਂ ਮਰਦੇ ਅਤੇ ਖ਼ਰਚਾ ਵੀ ਘਟਦਾ ਹੈ।
ਕਲਾਸ ਦੌਰਾਨ ਲਾਭ ਸਿੰਘ ਸਹਾਇਕ ਤਕਨੀਕੀ ਮੈਨੇਜਰ ਵਲੋਂ ਵੱਖ-ਵੱਖ ਫ਼ਸਲਾਂ ਉਪਰ ਸਪਰੇਅ ਕਰਨ ਦੀ ਤਕਨੀਕ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਤਕਨੀਕੀ ਮੈਨੇਜਰ ਵਿਕਾਸ ਸਿੰਗਲਾ ਵਲੋਂ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਪਰਖ਼ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸੈਂਪਲ ਲੈਣ ਸਬੰਧੀ ਜਾਣਕਾਰੀ ਦਿੱਤੀ ਅਤੇ ਜਮੀਨ ਵਿਚ ਜੈਵਿਕ ਮਾਦਾ ਵਧਾਉਣ ਤੋਂ ਇਲਾਵਾ ਮਿੱਤਰ ਕੀੜੇ ਬਚਾਉਣ ਸਬੰਧੀ ਨੁਕਤੇ ਸਾਂਝੇ ਕੀਤੇ ਗਏ।ਇਸ ਕਲਾਸ ਵਿੱਚ ਕਿਸਾਨਾਂ ਨੂੰ ਸਟੇਸ਼ਨਰੀ ਕਿੱਟਾਂ ਅਤੇ ਰਿਫ੍ਰੈਸ਼ਮੈਟ ਵੰਡੀ ਗਈ। ਇਸ ਦੌਰਾਨ ਜਗਤਾਰ ਸਿੰਘ ਸਹਾਇਕ ਤਕਨੀਕੀ ਮੈਨੇਜਰ ਕਿਸਾਨਾਂ ਨੂੰ ਨਿੰਮ ਦੀ ਸਪਰੇਅ ਦਾ ਘੋਲ ਘਰੇ ਤਿਆਰ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
- Download Babushahi App
-
-