ਸੇਵਾ ਕੇਂਦਰਾਂ ਵਿੱਚ ਨਹੀਂ ਹੋ ਰਹੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਰਜਿਸਟਰੇਸ਼ਨ
ਸੱਤ ਦਿਨਾਂ ਤੋਂ ਵੱਧ ਸਮੇਂ ਤੋਂ ਪਰੇਸ਼ਾਨ ਹੋ ਰਹੀਆਂ ਔਰਤਾਂ ਤੇ ਹੋਰ ਲੋਕਾਂ ਨੇ ਕੱਢੀ ਭੜਾਸ
ਰੋਹਿਤ ਗੁਪਤਾ, ਗੁਰਦਾਸਪੁਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ 3000 ਰੁਪਏ ਔਰਤਾਂ ਦੇ ਖਾਤੇ ਵਿੱਚ ਪਾਏ ਜਾਣਗੇ ਇਸ ਐਲਾਨ ਤੋਂ ਬਾਅਦ ਸੇਵਾ ਕੇਂਦਰਾਂ ਵਿੱਚ ਔਰਤਾਂ ਦੀ ਭੀੜ ਲੱਗ ਗਈ ਹੈ ਪਰ ਸਵੇਰੇ 5 ਵਜੇ ਤੋਂ ਦੂਰ-ਦੂਰਾਡੇ ਇਲਾਕਿਆਂ ਤੋਂ ਆ ਕੇ ਲਾਈਨ ਵਿੱਚ ਲੱਗਣ ਵਾਲੀਆਂ ਔਰਤਾਂ ਪਿਛਲੇ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਸੇਵਾ ਕੇਂਦਰਾਂ ਵਿੱਚ ਰਜਿਸਟਰੇਸ਼ਨ ਨਹੀਂ ਹੋ ਰਹੀ।
ਸਾਈਟ ਬੰਦ ਹੋਣ ਕਾਰਨ ਔਰਤਾਂ ਬਿਨਾਂ ਰਜਿਸਟਰੇਸ਼ਨ ਕਰਵਾਏ ਹੀ ਵਾਪਸ ਮੁੜ ਜਾਂਦੀਆਂ ਹਨ। ਇਹੋ ਨਹੀਂ ਸੇਵਾ ਕੇਂਦਰਾਂ ਵਿੱਚ ਹੋਰ ਸੇਵਾਵਾਂ ਲਈ ਆਉਣ ਵਾਲੇ ਲੋਕ ਵੀ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਉਹਨਾਂ ਦੇ ਕੰਮ ਵੀ ਨਹੀਂ ਹੋ ਰਹੇ। ਉੱਥੇ ਹੀ ਸੇਵਕ ਇੰਦਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪੰਜ ਛੇ ਦਿਨਾਂ ਤੋਂ ਸਾਈਟ ਕੰਮ ਨਾ ਹੀ ਕਰ ਰਹੀ ਜਿਸ ਨੂੰ ਤੇਜ਼ੀ ਨਾਲ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਏਗਾ।
- Download Babushahi App
-
-