ਪੀੜਤਾ ਔਰਤਾਂ ਹੋਈਆਂ ਮਹਿਲਾ ਕਮਿਸ਼ਨ ਦੇ ਪੇਸ਼
ਮਹਿਲਾ ਕਮਿਸ਼ਨ ਦੀ ਸੀਨੀ.ਵਾਈਸ ਚੇਅਰਪਰਸਨ ਗੀਤਾ ਗਿੱਲ ਨੇ ਸੁਣਿਆਂ ਪੀੜਤ ਔਰਤਾਂ ਨੁੰ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ,16,ਅਪ੍ਰੈਲ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬੀਬਾ ਗੀਤਾ ਗਿੱਲ ਨੇ ਅੱਜ ਇਥੇਂ ਵੱਖ ਵੱਖ ਮਾਮਲਿਆਂ ‘ਚ ਪੀੜਤ ਔਰਤਾਂ ਨਾਲ ਮੁਲਾਕਾਤ ਕੀਤੀ।
ਚੇਤੇ ਰਹੇ ਕਿ ਗੀਤਾ ਗਿੱਲ ਅੱਜ ਇਥੇਂ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ।ਜਿਥੇ ਉਹਨਾ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠ ਅੱਧਾ ਦਰਜਨ ਦੇ ਕਰੀਬ ਮਹਿਲਾਵਾਂ ਨੂੰ ਸੁਣਿਆ।
ਪ੍ਰੈਸ ਨੂੰ ਖਬਰ ਨਸ਼ਰ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬੀਬਾ ਗੀਤਾ ਗਿੱਲ ਨੇ ਦੱਸਿਆ ਕਿ ਇਥੇਂ ਮੈਨੂੰ ਮਿਲਣ ਵਾਲਿਆਂ ਮਹਿਲਾਵਾਂ ਚੋਂ ਬਹੁਤੇ ਅਜਿਹੇ ਕੇਸਾਂ ਤੋਂ ਪੀੜਤ ਹਨ।ਜਿੰਨ੍ਹਾ ਨੂੰ ਘਰੇਲੂ ਹਿੰਸਾਂ ਦੀ ਬਜਾਏ ਸਮਾਜਿ ਦੇ ਅਪਰਾਧਿਕ ਵਰਤਾਰੇ ਤੋਂ ਪੀੜਾ ਹੈ।
ਉਹਨਾ ਨੇ ਦੱਸਿਆ ਨਬਾਲਿਗ ਬੱਚੀ ਨੂੰ ਅੱਧਖੜ ਵਿਅਕਤੀ ਵੱਲੋਂ ਪਰੇਸ਼ਾਨ ਕਰਨ,ਸਰੀਰਕ ਸੋਸ਼ਣ ਨਾ ਸਬੰਧਿਤ ਮਾਮਲਿਆਂ ‘ਚ ਸ਼ਿਕਾਇਤਾਂ ਲੈਕੇ ਇੱਕ ਵਫਦ ਅੱਜ ਸਾਨੂੰ ਮਿਿਲਆ ਹੈ।ਪੀੜਤ ਔਰਤਾਂ ਨੂੰ ਭਰੋਸਾ ਦਿੰਦਿਆਂ ਗੀਤਾ ਗਿਲ ਨੇ ਕਿਹਾ ਕਿ ੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ਼੍ਰ੍ਰੀਮਤੀ ਰਾਜ ਲਾਲੀ ਗਿੱਲ ਦੇ ਨਾਲ ਵਿਚਾਰ ਕਰਕੇ ਕਨੂੰਨ ਅਨੁਸਾਰ ਸ਼ਿਕਾਇਤਾਂ ਦੇ ਹੱਲ ਕੀਤੇ ਜਾਣਗੇ।
ਇਸ ਮੌਕੇ ਸਤਨਾਮ ਸਿੰਘ ਗਿੱਲ,ਬਾਬਾ ਰਾਜੇਸ਼ ਭਗਤ,ਅੰਮ੍ਰਿਤ ਭਗਤ,ਅਮਨ,ਸੁਸ਼ਮਾ ਰਾਣੀ,ਰਜਨੀ,ਸਖਸੀਅਤਾ,ਅੰਮ੍ਰਿਤਪਾਲ ਸਿੰਘ ਲੋਕ ਸੰਪਰਕ ਅਫਸਰ ਤੋਂ ਇਲਾਵਾ ਹੋਰ ਵੀ ਕਈ ਹਾਜਰ ਸਨ।
ਫੋਟੋ ਕੈਪਸ਼ਨ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬੀਬਾ ਗੀਤਾ ਗਿੱਲ ਪੀੜਤ ਮਹਿਲਾਵਾਂ ਦੇ ਵਫਦ ਨੂੰ ਮਿਲਣ ਮੌਕੇ ਨਾਲ ਹਨ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ।
Click to Follow Babushahi Facebook page →