82ਵਾਂ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦੀ ਸ਼ੁਰੂਆਤ ਮੌਕੇ ਸ਼ਰਧਾਂਜਲੀ ਸਮਾਰੋਹ
ਰੋਹਿਤ ਗੁਪਤਾ
ਬਟਾਲਾ, 14 ਅਪ੍ਰੈਲ ਡਾਇਰੈਕਟਰ ਜਨਰਲ ਫਾਇਰ ਸਰਵਿਸਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼, ਗ੍ਰਹਿ ਵਿਭਾਗ, ਭਾਰਤ ਸਰਕਾਰ ਅਤੇ ਡਾਇਰੈਕਰੇਟ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਅਤੇ ਕਮਿਸ਼ਨਰ ਨਗਰ ਨਿਗਮ ਦੇ ਦਿਸ਼ਾ ਨਿਰਦੇਸ਼ ਅਨੁਸਾਰ “82ਵਾਂ ਰਾਸ਼ਟਰੀ ਫਾਇਰ ਸਰਵਿਸ ਸਪਤਾਹ” ਦੀ ਸ਼ੁਰੂਆਤ ਸ਼ਰਧਾਂਜਲੀ ਸਮਾਰੋਹ ਸਥਾਨਕ ਸਟੇਸ਼ਨ ਫਾਇਰ ਬ੍ਰਿਗੇਡ ਵਿਖੇ ਕੀਤਾ ਗਿਆ। ਜਿਸ ਵਿਚ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ, ਸਟਾਫ ਫਾਇਰ ਬ੍ਰਿਗੇਡ ਅਤੇ ਸਿਵਲ ਡਿਫੈਂਸ ਵਲੰਟੀਅਰਜ਼ ਹਾਜ਼ਰ ਹੋਏ ।
ਸਮਾਰੋਹ ਦੇ ਸ਼ੁਰੂਆਤ ਵਿਚ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਬਾਅਦ ਵਿਚ ਹਾਜ਼ਰ ਸਾਰਿਆ ਵਲੋਂ 2 ਮਿੰਟ ਦਾ ਮੋਨ ਧਾਰਨ ਕਰਕੇ, ਉਹਨਾਂ ਸ਼ਹੀਦਾ ਨੂੰ ਸਿਜਦਾ ਕੀਤਾ ਜੋ 14 ਅਪ੍ਰੈਲ 1944 ਨੂੰ ਬੰਬਈ ਦੀ ਵਿਕਟੋਰੀਆ ਬੰਦਰਗਾਹ 'ਤੇ ਐਸ.ਐਸ. ਫੋਰਟ ਸਟਰਾਇਕ ਨਾਮ ਦੇ ਜਹਾਜ ਨੂੰ ਅੱਗ ਲੱਗ ਗਈ, ਜਿਸ ਵਿਚ 1400 ਟਨ ਵਿਸਫੋਟਕ ਲੋਡ ਸੀ । ਇਸ ਹਾਦਸੇ ਵਿੱਚ 1000 ਤੋਂ ਜਿਆਦਾ ਲੋਕ ਮਾਰੇ ਗਏ ਅਤੇ ਲਗਭਗ 3000 ਲੋਕ ਜਖਮੀ ਹੋਏ। ਇਸ ਵਿਚ ਬੰਬਈ ਫਾਇਰ ਸਰਵਿਸ ਦੇ 71 ਜਵਾਨ ਵੀ ਸ਼ਹੀਦ ਹੋਏ ਸਨ।
ਉਪਰੰਤ ਸਟੇਸ਼ਨ ਇੰਚਾਰਜ ਰਾਕੇਸ਼ ਸ਼ਰਮਾ ਨੇ ਦਸਿਆ ਗਿਆ ਕਿ 14 ਅਪ੍ਰੈਲ ਤੋ 20 ਅਪ੍ਰੈਲ ਤੱਕ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦਾ ਵਿਸ਼ਾ " ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਤੇ ਅੱਗ ਸੁਰੱਖਿਆ ਪ੍ਰਤੀ ਜਾਗਰੂਕ ਸਮਾਜ - ਅੱਗ ਦੀਆਂ ਅਣਸੁਖਾਵੀਆਂ ਘਟਨਾ ਰੋਕਣ ਲਈ ਵਿਸ਼ੇ ਤਹਿਤ ਜਾਗਰੂਕ ਕੀਤਾ ਜਾਵੇਗਾ। ਇਸ ਦੋਰਾਨ ਸਕੂਲਾਂ, ਕਾਲਜਾਂ, ਉਚ-ਸਿੱਖਿਆਂ ਸੰਸਥਾਵਾਂ, ਹਸਪਤਾਲਾਂ, ਮਾਲ, ਹੋਟਲ, ਪੈਲੇਸਾਂ, ਬੈਂਕਾਂ, ਬੁਹ ਮੰਜਲਾ ਇਮਾਰਤਾਂ, ਬਜ਼ਾਰਾਂ, ਬੱਸ ਸਟੈਂਡ, ਸਰਕਾਰੀ ਇਮਾਰਤਾਂ, ਫੈਕਟਰੀਆਂ, ਕਾਰਖਾਨਿਆਂ, ਮਿੱਲਾਂ, ਕਲੱਬਾਂ, ਐਸੋਸੀਏਸ਼ਨਾਂ ਧਾਰਮਿਕ ਅਸਥਾਨਾਂ ਵਿਖੇ ਸੈਮੀਨਾਰ ਤੇ ਮੋਕ ਡਰਿਲਾਂ ਕਰਵਾਈਆਂ ਜਾਣਗੀਆਂ।
ਉਹਨਾਂ ਵਲੋ ਅਪੀਲ ਕੀਤੀ ਗਈ ਕਿ ਹਰੇਕ ਨਾਗਰਿਕ ਇਸ ਮੁਹਿਮ ਦਾ ਹਿੱਸਾ ਬਣ ਕੇ ਅੱਗ ਤੋ ਸੁਰੱਖਿਆ ਦੇ ਗੁਰ ਸਿੱਖੇ ਤਾਂ ਹੀ ਅੱਗ ਦੇ ਘਟਨਾਵਾਂ ਮੌਕੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰ ਸਕਦੇ ਹਾਂ। ਇਸ ਸ਼ਰਧਾਂਜਲੀ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।
Click to Follow Babushahi Facebook page →