ਟਕਸਾਲੀ ਕਾਂਗਰਸੀ ਆਗੂ ਰੁਪਿੰਦਰ ਬਿੰਦਰਾ ਦੇ ਮੋਢਿਆਂ ਤੇ ਰੱਖੀ ਦੂਸਰੀ ਵਾਰ ਜਿੰਮੇਵਾਰੀ ਦੀ ਪੰਜਾਲੀ
ਟਕਸਾਲੀ ਕਾਂਗਰਸੀ ਆਗੂ ਰੁਪਿੰਦਰ ਬਿੰਦਰਾ ਦੇ ਮੋਢਿਆਂ ਤੇ ਰੱਖੀ ਦੂਸਰੀ ਵਾਰ ਜਿੰਮੇਵਾਰੀ ਦੀ ਪੰਜਾਲੀ
ਅਸ਼ੋਕ ਵਰਮਾ
ਬਠਿੰਡਾ , 10ਅਪ੍ਰੈਲ 2029: ਬਠਿੰਡਾ ਦੇ ਟਕਸਾਲੀ ਕਾਂਗਰਸੀ ਆਗੂ ਰੁਪਿੰਦਰ ਬਿੰਦਰਾ ਨੂੰ ਦੂਸਰੀ ਵਾਰ ਜ਼ਿਲ੍ਹਾ ਸ਼ਹਿਰੀ ਮੀਤ ਪ੍ਰਧਾਨ ਬਣਾਇਆ ਗਿਆ ਹੈ। ਬਿੰਦਰਾ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਰਨਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਬਠਿੰਡਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਤੋਂ ਇਲਾਵਾ ਸਮੁੱਚੀ ਹਾਈਕਮਾਂਡ ਨੂੰ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਰੁਪਿੰਦਰ ਬਿੰਦਰਾ ਨੂੰ ਜ਼ਿਲ੍ਹਾ ਪ੍ਰੈਸ ਮੀਡੀਆ ਇੰਚਾਰਜ਼ ਦੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਨਿਯੁਕਤੀ ਦੀ ਖਬਰ ਆਉਂਦਿਆਂ ਹੀ ਰੁਪਿੰਦਰ ਬਿੰਦਰਾ ਦੇ ਸਮਰਥਕਾਂ ਪਾਰਟੀ ਵਰਕਰਾਂ ਅਤੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਧਾਈ ਦੇਣ ਦਾ ਸਿਲਸਿਲਾ ਚੱਲ ਰਿਹਾ ਹੈ। ਰੁਪਿੰਦਰ ਬਿੰਦਰਾ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਮੌਜੂਦਾ ਜਿੰਮੇਵਾਰੀਆਂ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਜ਼ਿਕਰ ਯੋਗ ਹੈ ਕਿ ਰੁਪਿੰਦਰ ਬਿੰਦਰਾ ਦਾ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗ ਖੜਾ ਹੈ ਰੁਪਿੰਦਰ ਬਿੰਦਰਾ ਵਿਧਾਨ ਸਭਾ ਲੋਕ ਸਭਾ ਨਗਰ ਨਿਗਮ ਚੋਣਾਂ ਸਮੇਤ ਹਰ ਮੋਰਚੇ ਵਿੱਚ ਅੱਗੇ ਹੋ ਕੇ ਡਿਊਟੀ ਨਿਭਾਉਂਦੇ ਆਏ ਹਨ । ਖਾਸ ਕਰਕੇ ਪ੍ਰੈਸ ਮੀਡੀਆ ਦੀ ਮਿਲੀ ਜਿੰਮੇਵਾਰੀ ਨੂੰ ਕਾਂਗਰਸ ਪਾਰਟੀ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੈੱਸ ਅਤੇ ਕਾਂਗਰਸ ਪਾਰਟੀ ਵਿੱਚ ਤਾਲਮੇਲ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।
Click to Follow Babushahi Facebook page →