ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਲ੍ਹ ਨੂੰ
-ਐਮ.ਪੀ. ਰਾਜ ਕੁਮਾਰ ਚੱਬੇਵਾਲ ਮਾਰਚ ਨੂੰ ਦੇਣਗੇ ਝੰਡੀ ।
ਫਗਵਾੜਾ, 20 ਫਰਵਰੀ ( ) ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ ਵੱਲੋਂ ਸ਼ਹਿਰ ਦੀਆਂ ਹੋਰ ਸਮਾਜਿਕ, ਸਾਹਿਤਕ, ਸੱਭਿਆਚਾਰਕ, ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 21 ਫਰਵਰੀ, ਦਿਨ ਸ਼ਨੀਵਾਰ ਨੂੰ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕਰਵਾਇਆ ਜਾਏਗਾ, ਜਿਸ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹੋਣਗੇ। ਇਹ ਮਾਰਚ ਸਵੇਰੇ 10 ਵਜੇ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਤੋਂ ਸ਼ੁਰੂ ਹੋਏਗਾ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ - ਸੈਂਟਰਲ ਟਾਊਨ, ਗੁੜ ਮੰਡੀ, ਗਾਂਧੀ ਚੌਂਕ, ਝਟਕਈ ਚੌਂਕ, ਗਊਸ਼ਾਲਾ ਰੋਡ, ਆਰੀਆ ਹਾਈ ਸਕੂਲ ਛੱਤੀ ਖੂਹੀ, ਬੋਹੜ ਵਾਲਾ ਚੌਂਕ, ਪੁਰਾਣਾ ਡਾਕਖਾਨਾ ਰੋਡ ਵਿੱਚੋਂ ਹੁੰਦਾ ਹੋਇਆ ਮੁੜ ਬਲੱਡ ਬੈਂਕ ਦੇ ਨੇੜੇ ਪਰਸ਼ੁਰਾਮ ਪਾਰਕ ਗੁਰੂ ਹਰਿਗੋਬਿੰਦ ਨਗਰ ਵਿਖੇ ਪੁੱਜੇਗਾ, ਜਿੱਥੇ ਸਕੂਲ ਦੇ ਵਿੱਦਿਆਰਥੀਆਂ ਦੇ ਕਵਿਤਾ ਗਾਇਣ/ਉਚਾਰਣ ਮੁਕਾਬਲੇ ਹੋਣਗੇ। ਇਸ ਮਾਰਚ ਨੂੰ ਡਾ: ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਝੰਡੀ ਦਿਖਾਕੇ ਰਵਾਨਾ ਕਰਨਗੇ ਅਤੇ ਵਿਸ਼ੇਸ਼ ਤੌਰ ‘ਤੇ ਹਰਜੀਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਏ.ਡੀ.ਸੀ-ਕਮ-ਕਮਿਸ਼ਨਰ ਮੈਡਮ ਸ਼ਿਖਾ ਭਗਤ, ਮੈਡਮ ਮਾਧਵੀ ਸ਼ਰਮਾ ਐੱਸ.ਪੀ., ਕੇ.ਕੇ. ਸਰਦਾਨਾ ਚੇਅਰਮੈਨ ਬਲੱਡ ਬੈਂਕ, ਰਾਮ ਪਾਲ ਉੱਪਲ ਮੇਅਰ, ਜਸ਼ਨਜੀਤ ਸਿੰਘ ਐੱਸ.ਡੀ.ਐੱਮ. ਫਗਵਾੜਾ, ਜਸਵਿੰਦਰ ਸਿੰਘ ਤਹਿਸੀਲਦਾਰ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਸ਼ਾਮਲ ਹੋਣਗੇ। ਇਹ ਜਾਣਕਾਰੀ ਪ੍ਰਬੰਧਕ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਮੰਚ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਦਿੱਤੀ।