ਸਥਾਨਕ ਸਰਕਾਰਾਂ ਵਿਭਾਗ ਦੇ ਨਵੇਂ ਡਾਇਰੈਕਟਰ ਕੁਲਵੰਤ ਸਿੰਘ ਨੂੰ ਬੁੱਕਾ ਭੇਟ ਕਰਕੇ ਕੀਤਾ ਗਿਆ ਸਨਮਾਨਿਤ- ਪ੍ਰਧਾਨ ਅਰੁਣ ਗਿੱਲ
ਜਗਰਾਉਂ 02 ਫਰਵਰੀ 2026 (ਦੀਪਕ ਜੈਨ) ਸਥਾਨਕ ਸਰਕਾਰਾਂ ਵਿਭਾਗ ਪੰਜਾਬ ਚੰਡੀਗੜ੍ਹ ਦਫ਼ਤਰ ਵਿਖੇ ਅੱਜ ਨਵ-ਨਿਯੁਕਤ ਡਾਇਰੈਕਟਰ ਕੁਲਵੰਤ ਸਿੰਘ ਧੂਰੀ ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਸਾਥੀਆਂ ਸਮੇਤ ਬੁੱਕਾ ਦੇ ਕੇ ਮੁਬਾਰਕਬਾਦ ਦਿੱਤੀ ਅਤੇ ਨਵੇਂ ਅਹੁਦੇ ਲਈ ਸ਼ੁਭਕਾਮਨਾਵਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੁਬਾਰਕਬਾਦ ਦੇਣ ਤੋਂ ਬਾਅਦ ਪ੍ਰਧਾਨ ਅਰੁਣ ਗਿੱਲ ਵੱਲੋਂ ਜਗਰਾਉਂ ਅੰਦਰ ਆਊਟਸੋਰਸ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਕਲੈਰੀਕਲ, ਪੰਪ ਆਪ੍ਰੇਟਰਾਂ, ਇਲੈਕਟ੍ਰੀਸ਼ੀਅਨ, ਬੇਲਦਾਰ, ਮਾਲੀ, ਫਾਇਰ ਬ੍ਰਿਗੇਡ ਅਤੇ ਸਫਾਈ ਸੇਵਕ/ਸੀਵਰ ਮੈਨਾਂ ਦੀਆਂ ਮੰਗਾਂ ਸਬੰਧੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।
ਨਗਰ ਕੌਂਸਲ ਜਗਰਾਉਂ ਅਧੀਨ ਕੰਮ ਕਰਦੇ ਆਊਟਸੋਰਸ 28 ਸੀਵਰਮੈਨਾਂ ਵਿਚੋਂ 11 ਸੀਵਰਮੈਨ ਰੋਸਟਰ ਅਨੁਸਾਰ ਕੰਟਰੈਕਟ ਉੱਪਰ ਹੋ ਗਏ ਸਨ, ਪ੍ਰੰਤੂ ਬਾਕੀ ਰਹਿੰਦੇ 17 ਸੀਵਰਮੈਨਾਂ ਨੂੰ ਵੀ ਕੰਟਰੈਕਟ ਬੇਸ 'ਤੇ ਕਰਨ ਲਈ ਹਾਊਸ ਦੀ ਮੀਟਿੰਗ ਵਿੱਚ ਮਤਾ ਪਾਸ ਹੋਣ ਉਪਰੰਤ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਵੱਲੋਂ ਆਪਣੇ ਪੱਤਰ ਰਾਹੀਂ ਮਾਨਯੋਗ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਚੰਡੀਗੜ੍ਹ ਜੀ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ।
ਜਿਸ ਸਬੰਧੀ ਨਵ-ਨਿਯੁਕਤ ਡਾਇਰੈਕਟਰ ਸਾਹਿਬ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਮੰਗਾਂ ਨੂੰ ਜਲਦੀ ਹੀ ਮੰਤਰੀ ਸਾਹਿਬ ਨਾਲ਼ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ ਅਤੇ ਸੀਵਰਮੈਨਾਂ ਨੂੰ ਵੀ ਕੰਟਰੈਕਟ ਬੇਸ 'ਤੇ ਕੀਤਾ ਜਾਵੇਗਾ। ਇਸ ਮੌਕੇ ਸੀਵਰਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਸੁਰਜੀਤ ਸਿੰਘ ਅਤੇ ਸੁਨੀਲ ਕੁਮਾਰ ਲੱਕੀ ਹਾਜ਼ਰ ਰਹੇ।