ਸਰਪੰਚ ਖ਼ੁਦ ਉਤਰਿਆ ਮੈਦਾਨ 'ਤੇ...! ਬਿਜਲੀ ਦੀਆਂ ਤਾਰਾਂ ਅਤੇ ਰਾਹ 'ਚ ਡਿੱਗੇ ਦਰੱਖਤ ਹਟਾਏ
ਬਿਜਲੀ ਕਰਮਚਾਰੀਆਂ ਵੱਲੋ ਮੀਂਹ ਅਤੇ ਹਨੇਰੀ ਦੇ ਵਿੱਚ ਵੀ ਕਈ ਪਿੰਡਾਂ ਦੀ ਸਪਲਾਈ ਕੀਤੀ ਗਈ ਬਹਾਲ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 23 ਜਨਵਰੀ 2026:- ਅੱਜ ਆਈ ਤੇਜ਼ ਹਨ੍ਹੇਰੀ ਅਤੇ ਤੇਜ਼ ਮੀਂਹ ਨੇ ਜਿੱਥੇ ਦੁਬਾਰਾ ਠੰਡ ਨੂੰ ਆਮਦ ਦਿੱਤੀ ਹੈ, ਉੱਥੇ ਹੀ ਬਿਜਲੀ ਮੁਲਾਜਮਾਂ ਅਤੇ ਖਪਤਕਾਰਾਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣੀ ਰਹੀ, ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਦੱਸਿਆ ਕਿ ਪਿੰਡਾਂ ਦੇ ਆਲੇ ਦੁਆਲੇ ਬਿਜਲੀ ਦੀਆਂ ਤਾਰਾਂ ਉੱਤੇ ਥਾਂ ਥਾਂ ਦਰੱਖਤ ਡਿੱਗ ਗਏ ਸਨ, ਜਿਨ੍ਹਾਂ ਦੇ ਕਰਕੇ ਰਾਹਗੀਰਾਂ ਤੇ ਬਿਜਲੀ ਖਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਏਸ ਮੌਕੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਵੱਲੋ ਟਰੈਕਟਰ ਨਾਲ ਟੁੱਟੇ ਹੋਏ ਦਰੱਖਤਾਂ ਦੇ ਟਾਹਣੇ ਸਾਈਡ ਵਿੱਚ ਕੀਤੇ ਗਏ, ਏਸ ਮੌਕੇ ਐਸਡੀਓ ਜਸਵਿੰਦਰ ਰਾਮ ਅਤੇ ਜੇਈ ਮਨਦੀਪ ਸਿੰਘ ਉਹਨਾਂ ਦੀ ਪੂਰੀ ਟੀਮ ਲਾਈਨਮੈਨ ਮਨਦੀਪ ਸਿੰਘ, ਕੁਲਵਿੰਦਰ ਸਿੰਘ, ਭਰਪੂਰ ਸਿੰਘ, ਬੂਟਾ ਸਿੰਘ,ਪ੍ਰਗਟ ਸਿੰਘ ਉਹਨਾਂ ਵੱਲੋ ਮੀਂਹ ਅਤੇ ਹਨ੍ਹੇਰੀ ਵਿੱਚ ਵੀ ਅਪਣੀ ਡਿਊਟੀ ਕਰਦੇ ਰਹੇ,ਅੱਗੇ ਉਹਨਾਂ ਨੇ ਦੱਸਿਆ ਕਿ ਸਰਪੰਚ ਗੁਰਦੀਪ ਸਿੰਘ ਜਖਵਾਲੀ ਅਤੇ ਪਿੰਡ ਵਾਸੀ ਹਮੇਸ਼ਾਂ ਹੀ ਬਣਦੀ ਸਹਾਇਤਾ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਇਥੇ ਹੀ ਪਿੰਡ ਦੇ ਨੌਜਵਾਨ ਗੁਰਿੰਦਰ ਸਿੰਘ,ਲਾਡੀ ਖਾਨ ਬੀਰਾ ਖਾਨ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਅਤੇ ਹੋਰਾਂ ਵੱਲੋ ਅਪਣਾ ਬਣਦਾ ਯੋਗਦਾਨ ਪਾਇਆ ਗਿਆ ।