ਗੁਰਦਾਸਪੁਰ ਦੇ ਇੱਕ ਹੋਰ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਚੱਲੀਆਂ ਗੋਲੀਆਂ
ਪੰਜ ਛੇ ਰੋਂਦ ਕੀਤੇ ਗਏ ਫਾਇਰ
ਰੋਹਿਤ ਗੁਪਤਾ
ਗੁਰਦਾਸਪੁਰ 27 ਦਸੰਬਰ
ਇੱਕ ਦਿਨ ਬਾਅਦ ਹੀ ਫੇਰ ਗੁਰਦਾਸਪੁਰ ਦੇ ਦੂਸਰੇ ਇਮੀਗ੍ਰੇਸ਼ਨ ਸੈਂਟਰ ਤੇ ਫਿਰੌਤੀ ਨਾ ਮਿਲਣ ਕਰਕੇ ਗੋਲੀਆਂ ਚਲਾਈਆਂ ਗਈਆਂ ਹਨ। ਇਹ ਘਟਨਾ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਸਕੀਮ ਨੰਬਰ ਸੱਤ ਅਤੇ ਨਵੇਂ ਬੱਸ ਸਟੈਂਡ ਦੀ ਮਾਰਕੀਟ ਤੋਂ ਸਾਹਮਣੇ ਆਈ ਹੈ। ਹਮਲਾਵਰਾਂ ਵੱਲੋਂ ਜੈਨਥ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਪੰਜ ਤੋਂ ਛੇ ਫਾਇਰ ਕੀਤੇ ਗਏ ਹਨ। ਜਿਨਾਂ ਵਿੱਚੋਂ ਪੰਜ ਸੈਂਟਰ ਦੇ ਸ਼ਟਰ ਅਤੇ ਇੱਕ ਸ਼ੀਸ਼ੇ ਦੇ ਲੱਗਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪਰ ਇਸ ਤਰ੍ਹਾਂ ਸ਼ਹਿਰ ਵਿੱਚ ਹੋ ਰਹੀਆਂ ਲਗਾਤਾਰ ਵੱਡੀਆਂ ਘਟਨਾਵਾਂ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਰਹੀਆਂ ਹਨ ਅਤੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ।
ਦੱਸ ਦਈਏ ਕਿ ਵੀਰਵਾਰ ਦੀ ਰਾਤ ਨੂੰ ਵੀ ਉਹ ਸੀ ਹੱਬ ਇਮੀਗ੍ਰੇਸ਼ਨ ਸੈਂਟਰ ਤੇ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ।