ਉਪਕਾਰ ਸੋਸਾਇਟੀ ਨੇ ਇਲਾਕੇ ਵਿੱਚ ਚਾਰ ਪ੍ਰੀਵਾਰਾਂ ਦੀ ਬਾਂਹ ਫੜ੍ਹੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 13 ਨਵੰਬਰ 2025
ਇਲਾਕੇ ਦੀ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਜਿਲ੍ਹਾ ਸ੍ਰੀ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵਿਤੀ ਸਹਾਇਤਾ ਉਪ੍ਰੰਤ ਇਲਾਕੇ ਦੇ ਪ੍ਰਭਾਵਿਤ ਚਾਰ ਪ੍ਰੀਵਾਰਾਂ ਦੀ ਵਿਤੀ ਮਦੱਦ ਕੀਤੀ ਹੈ। ਇਸ ਕਾਰਜ ਲਈ ਬੀ.ਡੀ.ਸੀ ਵਿਖੇ ਜੇ.ਐਸ.ਗਿੱਦਾ, ਸੁਰਜੀਤ ਕੌਰ ਡੂਲਕੂ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਦੇਸ ਰਾਜ ਬਾਲੀ, ਵਾਸਦੇਵ ਪ੍ਰਦੇਸੀ, ਮੈਨੇਜਰ ਮਨਮੀਤ ਸਿੰਘ,ਹਰਬੰਸ ਕੌਰ, ਜਯੋਤੀ ਬੱਗਾ, ਸ਼ਮਾਂ ਮਲਹੱਣ, ਸਤਨਾਮ ਸਿੰਘ ਅਮਰਗੜ੍ਹ, ਭੋਲੀ ਧਮੱਈ, ਦੀਪੋ ਤੇ ਗਗਨਦੀਪ ਕੌਰ ਪੰਦਰਾਵਲ ਹਾਜਰ ਹੋਏ। ਉਪਕਾਰ ਸੋਸਾਇਟੀ ਦੇ ਪ੍ਰਧਾਨ ਜੇ.ਐਸ.ਗਿੱਦਾ, ਸੁਰਜੀਤ ਕੌਰ ਡੂਲਕੂ, ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ ਤੇ ਦੇਸ ਰਾਜ ਬਾਲੀ ਨੇ ਇਸ ਮੌਕੇ ਪ੍ਰਭਾਵਿਤ ਪ੍ਰੀਵਾਰਾਂ ਦੇ ਨੁਮਾਇੰਦਿਆਂ ਦੇ ਘਰਾਂ ਨੂੰ ਮੀਂਹ ਨਾਲ੍ਹ ਹੋਏ ਨੁਕਸਾਨ ਤੇ ਸੋਸਾਇਟੀ ਦੀ ਤਰਫੋਂ ਹਮਦਰਦੀ ਪ੍ਰਗਟ ਕੀਤੀ। ਉਹਨਾਂ ਸਮਾਜ ਸੇਵੀ ਪ੍ਰਤੀਨਿਧਾਂ ਦੀ ਪ੍ਰਸੰਸਾ ਕੀਤੀ ਜਿਹਨਾਂ ਨੇ ਪ੍ਰਭਾਵਿਤ ਪ੍ਰੀਵਾਰਾਂ ਤੱਕ ਪਹੁੰਚ ਬਣਾਉਣ ਉਪ੍ਰੰਤ ਲਿਖਤੀ ਤਸਦੀਕ ਵੀ ਕੀਤੀ ਹੈ। ਪ੍ਰੀਵਾਰਕ ਪ੍ਰਤੀਨਿਧਾਂ ਨੂੰ ਦੱਸਿਆ ਗਿਆ ਕਿ ਇਹ ਮਦੱਦ ਦਾਨੀ ਸੱਜਣਾਂ ਵਲੋਂ ਦਿੱਤੇ ਸਹਿਯੋਗੀ ਰਾਸ਼ੀ ਨਾਲ੍ਹ ਹੀ ਸੰਭਵ ਹੋ ਸਕੀ ਹੈ। ਸੋਸਾਇਟੀ ਵਲੋਂ ਇਹ ਮਦੱਦ ਘਰਾਂ ਦੀ ਮੁਰੰਮਤ ਲਈ ਸਿਰਫ ਹੌਸਲਾ ਅਫ਼ਜ਼ਾਈ ਵਾਂਗ ਹੈ ਅਸਲ ਮਦੱਦ ਤਾਂ ਸਰਕਾਰ ਹੀ ਕਰ ਸਕਦੀ ਹੈ ਜਿਸ ਵਾਸਤੇ ਯੋਗ ਪ੍ਰਣਾਲੀ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਵਿਤੀ ਮਦੱਦ ਪ੍ਰਾਪਤ ਕਰਨ ਵਾਲ੍ਹੇ ਪ੍ਰੀਵਾਰਕ ਪ੍ਰਤੀਨਿਧਾਂ ਨੇ ਮਦੱਦ ਲਈ ਉਪਕਾਰ ਸੋਸਾਇਟੀ ਦਾ ਧੰਨਵਾਦ ਕੀਤਾ।