ਗੁਰਦਾਸਪੁਰ ਪਬਲਿਕ ਸਕੂਲ ਵਿਖੇ ਸਾਲਾਨਾ ਚਿਲਡਰਣ ਦਿਵਸ ਹੋਇਆ ਸੰਪਨ
ਐਲੂਮਿਨੀ ਮੀਟ ਰਹੀ ਆਕਸ਼ਨ ਦਾ ਕੇਂਦਰ
ਰੋਹਿਤ ਗੁਪਤਾ
ਗੁਰਦਾਸਪੁਰ, 09 ਨਵੰਬਰ, ਸ਼ਨੀਵਾਰ ਸਥਾਨਕ ਬਹਿਰਾਮਪੁਰ ਰੋਡ ਦੇ ਸਥਿਤ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਵਿਲਖਣ ਤੌਰ ਦੇ ਮਨਾਇਆ ਗਿਆ ਸਾਲਾਨਾ ਚਿਲਡਰਣ ਦਿਵਸ ਅਮਿਟ ਯਾਦਾ ਨੂੰ ਸਮੇਟਦੇ ਹੋਏ ਸਫਲਤਾਪੂਰਵਕ ਸੰਪਨ ਹੋ ਗਿਆ । ਸਮਾਮਗ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਦਾ ਪੱਤਰ ਦਿੱਤਾ ਗਿਆ ਜੋ ਕਿ ਆਪਣੇ ਪਰਿਵਾਰ ਦੇ ਨਾਲ ਸਮਾਗਮ ਵਿੱਚ ਸ਼ਾਮਿਲ ਹੋਏ ਜਿਨ੍ਹਾ ਦਾ ਐਲੁਮਿਨੀ ਮੀਟ ਨੇ ਸਾਰਿਆਂ ਨੂੰ ਪੁਰਾਣੀਆਂ ਯਾਦਾ ਵਿਚ ਸਮੇਟ ਕੇ ਭਾਵੂਕ ਕਰ ਦਿੱਤਾ । ਸਮਾਗਮ ਵਿਚ ਸਕੂਲ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦਕਿ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਅਰਚਣਾ ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਜ਼ਿਕਰਯੋਗ ਹੈ ਕਿ ਸਕੂਲ ਦੇ ਸੰਸਥਾਪਕ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਖੁਸ਼ਹਾਲ ਬਹਿਲ ਜੀ ਵੱਲੋਂ ਸਾਲ 1989 ਵਿਚ ਗੁਰਦਾਸਪੁਰ ਪਬਲਿਕ ਸਕੂਲ ਦੀ ਸਥਾਪਨਾ ਸਮੇ ਸੁਪਨਾ ਲਿਆ ਸੀ ਕਿ ਗੁਰਦਾਸਪੁਰ ਪਬਲਿਕ ਸਕੂਲ ਵਿਚ ਬੱਚਿਆ ਨੂੰ ਉੱਚ ਸਿਖਿਆ ਮੁਹੱਈਆ ਕਰਵਾਕੇ ਇਕ ਕਾਬਿਲ ਨਾਗਰਿਕ ਬਣਾਇਆ ਜਾਵੇ ਜੋਕਿ ਪੁਰੀ ਤਰ੍ਹਾ ਦੇ ਨਾਲ ਸਾਕਾਰ ਹੋ ਚੁੱਕਾ ਹੈ ਅਤੇ ਇਸ ਸੁਪਨੇ ਨੂੰ ਉਨ੍ਹਾ ਦੇ ਪਰਿਵਾਰ ਵੱਲੋਂ ਚੇਅਰਮੈਨ ਰਮਨ ਬਹਿਲ ਜੀ ਦੀ ਅਗਵਾਈ ਵਿਚ ਲਗਾਤਾਰ ਸਾਕਾਰ ਕੀਤਾ ਜਾ ਰਿਹਾ ਹੈ । ਮੌਜੂਦਾ ਸਮੇਂ ਵਿਚ ਸਕੂਲ ਦੇ ਪੁਰਾਣੇ ਵਿਦਿਆਰਥੀ ਡਾਕਟਰ, ਆਈ.ਟੀ.ਆਈ ਇੰਜੀਨੀਅਰ, ਆਈ.ਏ.ਐਸ. ਪੀ.ਸੀ.ਐਸ, ਰੇਵਲੇ ਵਿਭਾਗ, ਇਨਕਮ ਟੈਕਸ, ਆਬਕਾਰੀ ਵਿਭਾਗ, ਪੁਲਿਸ ਸਮੇਤ ਹੋਰ ਵਿਭਾਗਾ ਵਿਚ ਵੱਡੇ ਵੱਡੇ ਅਹੁਦਿਆ ਤੇ ਤੈਨਾਤ ਹੋਕੇ ਨਾ ਸਿਰਫ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ ਬਲਕਿ ਸਮਾਜ ਨੂੰ ਇਕ ਨਵੀ ਦਿਸ਼ਾ ਦੇ ਰਹੇ ਹਨ ਜੋ ਕਿ ਸਕੂਲ ਲਈ ਵੱਡੇ ਮਾਨ ਦੀ ਗੱਲ ਹੈ ।
ਸਮਾਗਮ ਵਿਚ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਹਾਜ਼ਰੀ ਸਕੂਲ ਵਿਚ ਪੜ ਰਹੇ ਬੱਚਿਆ ਲਈ ਆਕਰਸ਼ਨ ਦਾ ਕੇਂਦਰ ਬਣੀ ਰਹੀ ਅਤੇ ਸਕੂਲ ਵਿਚ ਪਹੁੰਚੇ 100 ਦੇ ਕਰੀਬ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਸਮੇਤ ਮੌਜੂਦਾ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਆਪਣੀਆਂ ਯਾਦਾ ਨੂੰ ਤਾਜਾ ਕੀਤਾ ਅਤੇ ਆਪਣੇ ਤਜੂਰਬੇ ਸਾਂਝੇ ਕੀਤੇ ਗਏ । ਸਕੂਲ ਪ੍ਰਬੰਧਕਾ ਵਲੋਂ ਸਮਾਮਗ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ ਅਤੇ ਪੁਰਾਣੇ ਵਿਦਿਆਰਥੀਆਂ ਦੀ ਯਾਦਾ ਨੂੰ ਤਾਜਾ ਕਰਨ ਲਈ ਇਕ ਅਲਗ ਤਰ੍ਹਾ ਦਾ ਡਾਰਕ ਰੂਮ ਬਣਾਇਆ ਗਿਆ ਸੀ ਜਿਸ ਵਿਚ ਪੁਰਾਣੇ ਸਾਰੇ ਵਿਦਿਆਰਥੀਆਂ ਦੀ ਸਕੂਲ ਵਿਚ ਗੁਜਾਰੇ ਦਿਨ੍ਹਾ ਨੂੰ ਇਕ ਵੀਡਿਓ ਅਤੇ ਫੋਟੋਆ ਦੇ ਮਾਧਿਅਮ ਨਾਲ ਵਿਖਾਇਆ ਗਿਆ ਜਿਸਨੂੰ ਵੇਖਰੇ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਉਨ੍ਹਾ ਦੇ ਪਰਿਵਾਰਿਕ ਮੈਂਬਰ ਭਾਵੂਕ ਹੋਣੇ ਨਹੀਂ ਰਹਿ ਸਕੇ । ਸਾਰਿਆ ਦੇ ਮਨੋਰੰਜਨ ਲਈ ਕਈ ਤਰ੍ਹਾ ਦੀਆਂ ਖੇਡਾ ਦਾ ਆਯੋਜਨ ਕੀਤੀ ਗਿਆ ਅਤੇ ਕਰੀਬ 50 ਤੋ ਜਿਆਦਾ ਤਰ੍ਹਾ ਦੇ ਵੱਖ ਵੱਖ ਸਟਾਲ ਜਿਨ੍ਹਾ ਵਿਚ ਆਰਟੀਫਿਸ਼ਿਅਲ ਜਿਉਲਰੀਟ, ਤੰਬੋਲਾ, ਕੁਲਚਾ ਲੈਂਡ, ਰਿੰਗ ਆਫ ਫਾਇਰ, ਜੈਕਪੋਰਟ ਜੰਕਸ਼ਨ, ਪਾਨੀਪੁਰੀ ਪੈਲਸ, ਕ੍ਰੇਜੀ ਕੰਟਰੋਲ, ਡੋਮੀਨੋਜ, ਵਹੀਲ ਆਫ ਵੰਡਰ ਆਦਿ ਆਕਸ਼ਨ ਦਾ ਕੇਂਦਰ ਬਣੇ ਰਹੇ । ਛੋਟੇ ਬੱਚਿਆ ਲਈ ਮਿੱਕੀ ਬਾਉਲਰ ਸਮੇਤ ਕਲੰਬਸ ਬੋਟ ਅਤੇ ਟਰੈਪਲਿੰਗ ਜੰਪਰ ਤੇ ਹੋਰ ਅਲਗ ਤਰ੍ਹਾ ਦੀਆਂ ਖੇਡਾ ਦਾ ਵੀ ਆਯੋਜਨ ਕੀਤਾ ਗਿਆ । ਬੱਚਿਆ ਅਤੇ ਮਾਪਿਆ ਦੀ ਫੀਲਡ ਖੇਡ ਟਰੇਜ਼ਰ ਹੰਟ ਅਤੇ ਫਲੈਸ ਮਾਬ ਨੇ ਵੀ ਬੱਚਿਆ ਤੇ ਮਾਪਿਆ ਵਿਚ ਅਲਗ ਤਰ੍ਹਾ ਦੀ ਤਾਜਗੀ ਲਿਆਉਂਦੀ । ਸਮਾਗਮੀ ਮੰਚ ਤੋਂ ਪੁਰਾਣੇ ਵਿਦਿਆਰਥੀਆ ਵੱਲੋਂ ਹਾਜ਼ਰੀ ਨਾਲ ਆਪਣੀਆਂ ਯਾਦਾ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਗੁਰਦਾਸਪੁਰ ਪਬਲਿਕ ਸਕੂਲ ਦੀ ਮਿਆਰੀ ਸਿਖਿਆ ਦੀ ਬਦੌਲਤ ਅੱਜ ਉਹ ਇਸ ਮੁਕਾਨ ਤੇ ਪਹੁੰਚ ਚੁੱਕੇ ਹਨ, ਜੇਕਰ ਸਾਨੂੰ ਬਚਪਨ ਵਿਚ ਸਹੀ ਸਿਖਿਆ ਨਾ ਮਿਲੀ ਹੁੰਦੀ ਤਾਂ ਅਸੀ ਇਕ ਕਾਬਿਲ ਇਨਸਾਨ ਨਹੀਂ ਬਣ ਸਕਦੇ ਸੀ ਇਸ ਲਈ ਅਸੀਂ ਆਪਣੇ ਸਕੂਲ ਦੇ ਹਮੇਸ਼ਾ ਕਰਜਦਾਰ ਰਿਹਾ ਗਏ ਜਿਨ੍ਹਾ ਨੇ ਸਾਡਾ ਜੀਵਨ ਹੀ ਬਦਲ ਦਿੱਤਾ ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਰਮਨ ਬਹਿਲ ਨੇ ਸਕੂਲ ਵਿਚ ਪੜ ਰਹੇ ਵਿਦਿਆਰਥੀਆਂ ਨੂੰ ਉਨ੍ਹਾ ਦੇ ਉਜਵਲ ਭਵਿਖ ਦੀਆਂ ਸ਼ੁਭਕਾਮਨਾਵਾ ਦਿੱਤੀਆ ਅਤੇ ਆਪਣੇ ਪਿਤਾ ਜੀ ਸ਼੍ਰੀ ਖੁਸ਼ਹਾਲ ਬਹਿਲ ਜੀ ਦੇ ਕੀਤੇ ਵਾਇਦੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਕੂਲ ਹਮੇਸ਼ਾ ਹੀ ਬੱਚਿਆ ਦੇ ਭਵਿਖ ਲਈ ਨਵੀਂ ਤਕਨੀਕਾਂ ਦੇ ਨਾਲ ਸਿਖਿਆਂ ਮੁਹੱਈਆਂ ਕਰਵਾਉਂਦਾ ਰਹੇਗਾ । ਉਨ੍ਹਾ ਵੱਲੋਂ ਸਮਾਮਗ ਵਿਚ ਪਹੁੰਚੇ ਪੁਰਾਣੇ ਵਿਦਿਆਰਥੀਆਂ ਅਤੇ ਉਨ੍ਹਾ ਦੇ ਪਰਿਵਾਰਿਕ ਮੈਂਬਰਾ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ । ਸਮਾਗਮ ਦੀ ਸਫਤਲਾ ਵਿਚ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਅਰਚਨਾ ਬਹਿਲ, ਮੈਨੇਜਮੈਂਟ ਕਮੇਟੀ ਮੈਂਬਰ ਡਾ. ਰਾਬਿਆ ਬਹਿਲ, ਧਰੂਵ ਬਹਿਲ ਦੀ ਅਗਵਾਈ ਵਿਚ ਸਕੂਲੀ ਸਟਾਫ ਤੇ ਬੱਚਿਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਸਮਾਗਮ ਦੇ ਆਖਿਰ ਵਿਚ ਸਕੂਲ ਪ੍ਰਿੰਸੀਪਲ ਸੰਦੀਪ ਅਰੌੜਾ ਨੇ ਸਾਰਿਆ ਦਾ ਧੰਨਵਾਦ ਕਰਨ ਦੇ ਨਾਲ ਆਰ.ਜੇ ਮਿਸਟਰ ਸਹਿਰਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾ ਵੱਲੋਂ ਇਸ ਪ੍ਰੋਗਰਾਮ ਨੂੰ ਬਹੁਤ ਹੀ ਉਤਸ਼ਾਹ ਅਤੇ ਦਿਲਚਸਪ ਢੰਗ ਨਾਲ ਸੰਚਾਲਿਤ ਕੀਤਾ