ਵਿਦਿਆਰਥੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜੀਵਨੀ ਅਧਾਰਤ ਬੁੱਕਲੈਟ ਭੇਂਟ
ਅਸ਼ੋਕ ਵਰਮਾ
ਕੋਟਕਪੂਰਾ ,26 ਅਕਤੂਬਰ 2025: ਸਰਕਾਰੀ ਬਹੁਤਕਨੀਕੀ ਕਾਲਜ, ਦੇਵੀਵਾਲਾ ਰੋਡ, ਕੋਟਕਪੂਰਾ ਵਿਖੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਸਾਬਕਾ ਵਿਦਿਆਰਥੀ ਮਾਣਕ ਸ਼ਾਹ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਉਨ੍ਹਾਂ ਦੀ ਜੀਵਨੀ ਤੇ ਅਧਾਰਿਤ ਪਿਕਟੋਰੀਅਲ ਬੁੱਕਲੈੱਟ ਭੇਂਟ ਕੀਤੀ ਹੈ। ਇਸ ਮੌਕੇ ਮਾਣਕ ਸ਼ਾਹ ਨੇ ਆਪਣੇ ਵੱਲੋਂ ਲਿਖੀ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ। ਜਿਸ ਦੀਆਂ ਕੁਝ ਸਤਰਾਂ ਸਨ ਕਿ ‘ਮਾਣਕ ਜਿੰਨੇ ਵਾਰ ਵੀ ਸੰਧਵਾਂ ਸਾਹਿਬ ਨੂੰ ਮਿਲਿਆ, ਉਸਨੇ ਸਭ ਦੇ ਹੱਸਦੇ ਚਿਹਰੇ ਦੇਖੇ, ਜੋ ਵੀ ਕੋਈ ਫਰਿਆਦ ਲੈ ਕੇ ਮਿਲਿਆ, ਉਹ ਲੋਕ ਉਸਨੇ ਝੋਲੀ ਭਰਕੇ ਜਾਂਦੇ ਦੇਖੇ। ਸਪੀਕਰ ਸੰਧਵਾਂ ਇੱਥੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ, ਕੋਟਕਪੂਰਾ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਸ਼ੁੱਧਤਾ ਬੂਟੇ ਲਾਉਣ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸਨ।
ਸਰਦਾਰ ਸੰਧਵਾਂ ਨੇ ਮਾਣਕ ਸ਼ਾਹ ਨਾਲ ਸਨੇਹ ਜਤਾਉਂਦਿਆਂ ਭਵਿੱਖ ’ਚ ਲਿਖਦੇ ਰਹਿਣ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣਵਾਲਾ ਦੇ ਪ੍ਰਿੰਸੀਪਲ/ਡਾਇਰਕੈਟਰ ਸੁਖਚੈਨ ਸਿੰਘ ਬਰਾੜ ਵੱਲੋਂ ਆਪਣੇ ਸਕੂਲ ਦੇ ਸਾਬਕਾ ਹੋਣਹਾਰ ਵਿਦਿਆਰਥੀ ਮਾਨਕ ਸ਼ਾਹ ਦੇ ਅਧਿਆਪਕ ਹੋਣ ਤੇ ਮਾਣ ਮਹਿਸੂਸ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਸੁਰੇਸ਼ ਕੁਮਾਰ, ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ, ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਬਿੱਟਾ ਗਰੋਵਰ ਆਦਿ ਸਮੇਤ ਹੋਰ ਪਤਵੰਤੇ ਸੱਜਣ, ਉੱਘੀਆ ਸਖ਼ਸ਼ੀਅਤਾਂ ਅਤੇ ਕਾਲਜ ਦੇ ਸਮੁੱਚਾ ਸਟਾਫ਼ ਹਾਜ਼ਰ ਸੀ।