ਗੁਰਦਾਸਪੁਰ ਦੀ ਮਸ਼ਹੂਰ ਵੈਦ ਆਟੋ ਏਜੰਸੀ 'ਚੋਂ ਲੱਖਾਂ ਦਾ ਸਮਾਨ ਚੋਰੀ
ਗੁਰਦਾਸਪੁਰ ਦੀ ਮਸ਼ਹੂਰ ਵੈਦ ਆਟੋ ਏਜੰਸੀ ਦੀ ਪਿਛਲੀ ਕੰਧ ਟੱਪ ਕੇ ਕੰਟੀਲੀ ਤਾਰ ਕੱਟ ਕੇ ਚੋਰ ਲੱਖਾਂ ਦਾ ਸਮਾਨ ਲੈ ਕੇ ਹੋਏ ਰਫੂ ਚੱਕਰ
ਚੋਰੀ ਕੀਤੇ ਗਏ ਸਮਾਨ ਵਿੱਚ ਬੈਟਰੇ ਅਤੇ ਈ ਰਿਕਸ਼ਾ ਦੀਆਂ ਮੋਟਰਾਂ ਵੀ ਸ਼ਾਮਿਲ , ਸੀਸੀਟੀਵੀ ਕੈਮਰੇ ਵਿੱਚ ਚੋਰੀ ਕਰਦੇ ਦਿਖੇ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 22 ਅਕਤੂਬਰ 2025- ਪੁਲਿਸ ਦੇ ਦਾਅਵਿਆਂ ਦੇ ਬਾਵਜੂਦ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਜਾਪਦੇ ਹਨ , ਜਿਸ ਦੇ ਚਲਦਿਆਂ ਚੋਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਘਟਨਾ ਵਿੱਚ ਚੋਰਾਂ ਨੇ ਗੁਰਦਾਸਪੁਰ-ਪਠਾਨਕੋਟ ਜੀਟੀ ਰੋਡ 'ਤੇ ਦਾਣਾ ਮੰਡੀ ਦੇ ਗੇਟ ਦੇ ਬਿਲਕੁਲ ਸਾਹਮਣੇ ਸਥਿਤ ਵੈਦ ਆਟੋਜ਼ ਤੋਂ ਲੱਖਾਂ ਦਾ ਕੀਮਤੀ ਸਮਾਨ ਜਿਨਾਂ ਵਿੱਚ ਬੈਟਰੇ ਅਤੇ ਈ ਰਿਕਸ਼ਾ ਦੀਆਂ ਮੋਟਰਾਂ ਵੀ ਸ਼ਾਮਿਲ ਹਨ ਚੋਰੀ ਕਰ ਲਿਆ। ਚੋਰਾਂ ਨੇ ਇਸ ਘਟਨਾ ਨੂੰ ਏਜੰਸੀ ਦੇ ਪਿਛਲੇ ਪਾਸੇ ਸਥਿਤ ਵਰਕਸ਼ਾਪ ਦੀ ਦੀਵਾਰ ਟੱਪ ਕੇ ਅਤੇ ਦੀਵਾਰ ਦੇ ਨਾਲ ਲੱਗੀ ਕੰਟੀਲੀ ਤਾਰ ਨੂੰ ਕੱਟ ਕੇ ਅੰਜਾਮ ਦਿੱਤਾ ਹੈ। ਦੋ ਚੋਰ ਚੋਰੀ ਕਰਦੇ ਸਮੇਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਸਨ। ਹਾਲਾਂਕਿ, ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮਾਲਕ ਨੇ ਘਟਨਾ ਦੀ ਸੂਚਨਾ ਅਤੇ ਸੀਸੀਟੀਵੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਹੈ।
ਵੈਦ ਆਟੋਜ਼ ਦੇ ਕਰਮਚਾਰੀ ਨੇ ਦੱਸਿਆ ਕਿ ਵੈਦ ਆਟੋਜ ਟਰੈਕਟਰਾਂ ਅਤੇ ਈ ਰਿਕਸ਼ਾ ਦੀ ਏਜੰਸੀ ਹੈ ਤੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਈ ਬਾਈਕ ਦਾ ਕੰਮ ਵੀ ਸ਼ੁਰੂ ਕੀਤਾ ਹੈ ।ਬੀਤੀ ਰਾਤ ਨੂੰ ਚੋਰ ਉਨ੍ਹਾਂ ਦੇ ਸ਼ੋਅਰੂਮ ਦੇ ਪਿੱਛੇ ਵਰਕਸ਼ਾਪ ਵਿੱਚ ਕੰਧ ਟੱਪ ਕੇ ਅਤੇ ਕੰਟੀਲੀ ਤਾਰ ਕੱਟ ਕੇ ਦਾਖਲ ਹੋਏ ਅਤੇ ਸੱਤ ਬੈਟਰੀਆਂ, ਤਿੰਨ ਵੱਡੀਆਂ ਝੋਨੇ ਦੀਆਂ ਮਸ਼ੀਨਾਂ ਦੀਆਂ ਪੱਖੇ ਵਾਲੀਆਂ ਮੋਟਰਾਂ ਅਤੇ 18 ਈ-ਰਿਕਸ਼ਾ ਦੀਆਂ ਮੋਟਰਾਂ ਚੋਰੀ ਕਰਕੇ ਲੈ ਗਏ । ਉਨ੍ਹਾਂ ਅੱਗੇ ਕਿਹਾ ਕਿ ਕੁਝ ਦਿਨ ਪਹਿਲਾਂ ਚੋਰਾਂ ਨੇ ਉਨ੍ਹਾਂ ਦੀ ਵਰਕਸ਼ਾਪ ਤੋਂ ਕੀਮਤੀ ਤਾਰਾਂ ਵੀ ਚੋਰੀ ਕਰ ਲਈਆਂ ਸਨ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਸੀ ਕਿਉਂਕਿ ਉਸ ਵੇਲੇ ਕੈਮਰਿਆਂ ਵਿੱਚ ਕੁਝ ਨਹੀਂ ਆਇਆ ਸੀ ਪਰ ਬੀਤੀ ਰਾਤ ਦੀ ਚੋਰੀ ਉਨ੍ਹਾਂ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਦੋ ਚੋਰ ਸਮਾਨ ਚੋਰੀ ਕਰਦੇ ਨਜ਼ਰ ਆ ਰਹੇ ਹਨ ਪਰ ਜਾਹਰ ਤੌਰ ਤੇ ਇੰਨਾ ਭਾਰੀ ਸਮਾਨ ਉਹ ਬਿਨਾਂ ਕਿਸੇ ਗੱਡੀ ਤੋਂ ਨਹੀਂ ਲੈ ਕੇ ਜਾ ਸਕਦੇ ਇਸ ਲਈ ਬਾਹਰ ਵੀ ਉਹਨਾਂ ਦੇ ਸਾਥੀ ਖੜੇ ਹੋਣਗੇ । ਉਸ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਸੂਚਨਾ ਅਤੇ ਸੀਸੀਟੀਵੀ ਜਿਸ ਵਿੱਚ ਚੋਰ ਸਾਫ ਨਜ਼ਰ ਆ ਰਹੇ ਹਨ ਪੁਲਿਸ ਨੂੰ ਦੇ ਦਿੱਤੀ ਹੈ।
ਅਤੇ ਉਥੋਂ ਰਾਈਫਲ ਕੱਢ ਕੇ ਲਿਆਇਆ ਅਤੇ ਰੈਫਲ ਦੀ ਸਿੱਧੀ ਗੋਲੀ ਉਸ ਨੇ ਉਸਦੀ ਪਤਨੀ ਮਨਦੀਪ ਕੌਰ ਦੇ ਮਾਰ ਦਿੱਤੀ ਜਿਸ ਕਾਰਨ ਉਸਦੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੀੜਤ ਪਰਿਵਾਰ ਨੇ ਅਤੇ ਰਿਸ਼ਤੇਦਾਰਾਂ ਨੇ ਜਿਹੜਾ ਤਰਨ ਤਾਰਨ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਇਸ ਮਾਮਲੇ ਨੇ ਉਹਨੂੰ ਲੈ ਕੇ ਥਾਣਾ ਸਦਰਪਟੀ ਦੇ ਐਸਐਚ ਓ ਵਿਪਨ ਕੁਮਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਉਹਨਾਂ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।