ਉੱਘਾ ਕਾਰੋਬਾਰੀ ਆਪ ਸਕੂਟਰ ਚਲਾ ਕੇ ਕਰ ਰਿਹੈ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਦੇ ਉਪਰਾਲੇ
ਨਗਰ ਕੌਂਸਲ ਜਿਹਨਾ ਇਲਾਕਿਆਂ ਵਿੱਚ ਨਹੀਂ ਪਹੁੰਚੀ ਉਥੇ ਜਾ ਜਾ ਕੇ ਕਰਵਾ ਰਿਹਾ ਫੋਗਿੰਗ
ਰੋਹਿਤ ਗੁਪਤਾ
ਗੁਰਦਾਸਪੁਰ
ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਸਿਮਰਜੀਤ ਸਿੰਘ ਸਾਬ ਆਪਣੀ ਟੀਮ ਨਾਲ ਸ਼ਹਿਰ ਨਿਵਾਸੀਆਂ ਨੂੰ ਡੇਂਗੂ ਤੋਂ ਬਚਾਉਣ ਦੇ ਵੱਡੇ ਉਪਰਾਲੇ ਕਰ ਰਹੇ ਹਨ। ਜਿਨਾਂ ਇਲਾਕਿਆਂ ਵਿੱਚ ਨਗਰ ਕੌਂਸਲ ਨਹੀਂ ਪਹੁੰਚੀ ਹੈ ਉਹਨਾਂ ਇਲਾਕਿਆਂ ਵਿੱਚ ਲੋਕਾਂ ਦੇ ਸੱਦੇ ਤੇ ਪਹੁੰਚ ਕੇ ਫੋਗਿੰਗ ਕਰਵਾ ਰਹੇ ਹਨ। ਸ਼ਹਿਰ ਵਿੱਚ ਡੇਂਗੂ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਮਰਮਜੀਤ ਸਿੰਘ ਸਾਬ ਉਸ ਦੇ ਸਾਥੀ ਰਿਸ਼ੀਕਾਂਤ ਅਤੇ ਹੋਰ ਸਾਥੀਆਂ ਵੱਲੋਂ ਆਪਣੀਆਂ ਫੋਗਿੰਗ ਮਸ਼ੀਨਾਂ ਖਰੀਦ ਕੇ ਡੇਂਗੂ ਦੇ ਪ੍ਰਕੋਪ ਨੂੰ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਾਬ ਸਵੇਰੇ ਤੜਕਸਾਰ ਆਪ ਹੀ ਵੱਖ-ਵੱਖ ਇਲਾਕਿਆਂ ਵਿੱਚ ਨਿਕਲ ਜਾਂਦੇ ਹਨ ਅਤੇ ਆਪ ਸਕੂਟਰ ਚਲਾ ਕੇ ਪਿੱਛੇ ਫੋਗਿੰਗ ਕਰਨ ਵਾਲੇ ਵਿਅਕਤੀ ਨੂੰ ਬਿਠਾਉਂਦੇ ਹਨ ਅਤੇ ਪੂਰੇ ਇਲਾਕੇ ਦਾ ਚੱਕਰ ਲਗਾ ਕੇ ਫੋਗਿੰਗ ਕਰਵਾ ਰਹੇ ਹਨ। ਸ਼ਹਿਰ ਵਿੱਚ ਉਹਨ ਦੇ ਉਪਰਾਲੇ ਦੀ ਸ਼ਲਾਘਾ ਵੀ ਹੋ ਰਹੀ ਹੈ ਹ ਤੇ ਉਹਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਲੋਕ ਆਪਣੇ ਇਲਾਕਿਆਂ ਵਿੱਚ ਬੁਲਾ ਕੇ ਫੋਗਿੰਗ ਵੀ ਕਰਵਾ ਰਹੇ ਹਨ।