India-US ਵਪਾਰ ਤਣਾਅ 'ਤੇ ਨਰਮ ਪਏ Donald Trump, PM ਮੋਦੀ ਨਾਲ ਗੱਲਬਾਤ ਦੀ ਜਤਾਈ ਇੱਛਾ; ਜਾਣੋ ਕੀ ਮਿਲਿਆ ਜਵਾਬ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 10 ਸਤੰਬਰ 2025: ਭਾਰਤ ਅਤੇ ਅਮਰੀਕਾ ਵਿਚਾਲੇ ਪਿਛਲੇ ਕਈ ਸਮੇਂ ਤੋਂ ਚੱਲ ਰਹੇ ਵਪਾਰਕ ਤਣਾਅ (Trade War) ਵਿੱਚ ਇੱਕ ਵੱਡਾ ਅਤੇ ਹੈਰਾਨ ਕਰਨ ਵਾਲਾ ਮੋੜ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੁਝ ਦਿਨ ਪਹਿਲਾਂ ਤੱਕ ਭਾਰਤ 'ਤੇ 50% ਟੈਰਿਫ ਲਗਾਉਣ ਦੀ ਧਮਕੀ ਦੇ ਰਹੇ ਸਨ, ਹੁਣ ਅਚਾਨਕ ਉਨ੍ਹਾਂ ਦੇ ਸੁਰ ਬਦਲ ਗਏ ਹਨ । ਟਰੰਪ ਨੇ ਨਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ "ਬਹੁਤ ਚੰਗਾ ਦੋਸਤ" ਦੱਸਿਆ ਹੈ, ਸਗੋਂ ਵਪਾਰਕ ਗੱਲਬਾਤ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਇੱਛਾ ਵੀ ਜਤਾਈ ਹੈ ।
PM ਮੋਦੀ ਨੂੰ ਦੱਸਿਆ 'ਬਹੁਤ ਚੰਗਾ ਦੋਸਤ'
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'Truth Social' 'ਤੇ ਇੱਕ ਪੋਸਟ ਵਿੱਚ ਕਿਹਾ, "ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਗੱਲਬਾਤ ਕਰ ਰਹੇ ਹਨ। ਮੈਂ ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ ਬਹੁਤ ਚੰਗੇ ਦੋਸਤ, ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਲਈ ਉਤਸੁਕ ਹਾਂ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੋਵਾਂ ਮਹਾਨ ਦੇਸ਼ਾਂ ਲਈ ਇੱਕ ਸਫਲ ਸਿੱਟੇ 'ਤੇ ਪਹੁੰਚਣ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ!" ।
US President Donald Trump posts, "I am pleased to announce that India, and the United States of America, are continuing negotiations to address the trade barriers between our two nations. I look forward to speaking with my very good friend, Prime Minister Modi, in the upcoming… pic.twitter.com/pDBB4KZh46
— ANI (@ANI) September 9, 2025
PM ਮੋਦੀ ਨੇ ਦਿੱਤਾ ਸਪੱਸ਼ਟ ਜਵਾਬ
ਟਰੰਪ ਦੀ ਇਸ ਪੋਸਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਤੁਰੰਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ, "ਭਾਰਤ ਅਤੇ ਅਮਰੀਕਾ ਬਹੁਤ ਚੰਗੇ ਮਿੱਤਰ ਅਤੇ ਕੁਦਰਤੀ ਭਾਈਵਾਲ (Natural Partners) ਹਨ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਵਪਾਰਕ ਗੱਲਬਾਤ ਭਾਰਤ-ਅਮਰੀਕਾ ਸਾਂਝੇਦਾਰੀ ਦੀਆਂ ਅਸੀਮ ਸੰਭਾਵਨਾਵਾਂ ਨੂੰ ਉਜਾਗਰ ਕਰੇਗੀ। ਸਾਡੀਆਂ ਟੀਮਾਂ ਇਨ੍ਹਾਂ ਚਰਚਾਵਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਕੰਮ ਕਰ ਰਹੀਆਂ ਹਨ। ਮੈਂ ਵੀ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਲਈ ਉਤਸੁਕ ਹਾਂ।"
India and the US are close friends and natural partners. I am confident that our trade negotiations will pave the way for unlocking the limitless potential of the India-US partnership. Our teams are working to conclude these discussions at the earliest. I am also looking forward… pic.twitter.com/3K9hlJxWcl
— Narendra Modi (@narendramodi) September 10, 2025
ਤਣਾਅ ਦਾ ਅਸਲ ਕਾਰਨ ਕੀ ਸੀ?
ਕੁਝ ਹਫ਼ਤੇ ਪਹਿਲਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਟਾਸ ਉਦੋਂ ਆਈ, ਜਦੋਂ ਅਮਰੀਕਾ ਨੇ ਭਾਰਤ ਤੋਂ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਆਪਣੇ ਬਾਜ਼ਾਰ ਲਈ ਖੋਲ੍ਹਣ ਦੀ ਮੰਗ ਕੀਤੀ ਸੀ । ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦਾ ਹਵਾਲਾ ਦਿੰਦਿਆਂ ਇਸ ਮੰਗ ਨੂੰ ਸਖ਼ਤੀ ਨਾਲ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਨੇ ਭਾਰਤ ਤੋਂ ਆਉਣ ਵਾਲੇ ਸਮਾਨ 'ਤੇ 50% ਤੱਕ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਸੀ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਯੁੱਧ ਵਰਗੇ ਹਾਲਾਤ ਬਣ ਗਏ ਸਨ।
ਚੀਨ-ਰੂਸ ਦਾ ਡਰ ਜਾਂ ਰਣਨੀਤੀ ਵਿੱਚ ਬਦਲਾਅ?
ਟਰੰਪ ਦੇ ਇਸ ਅਚਾਨਕ U-turn ਪਿੱਛੇ ਇੱਕ ਵੱਡੀ ਰਣਨੀਤਕ ਵਜ੍ਹਾ ਵੀ ਸਾਹਮਣੇ ਆ ਰਹੀ ਹੈ। ਟਰੰਪ ਨੇ ਪਹਿਲੀ ਵਾਰ ਇਹ ਸਵੀਕਾਰ ਕੀਤਾ ਹੈ ਕਿ ਅਮਰੀਕਾ ਦੀਆਂ ਸਖ਼ਤ ਨੀਤੀਆਂ ਕਾਰਨ ਭਾਰਤ, ਚੀਨ ਅਤੇ ਰੂਸ ਦੇ ਕਰੀਬ ਜਾ ਸਕਦਾ ਹੈ, ਜੋ ਅਮਰੀਕਾ ਲਈ ਇੱਕ ਵੱਡਾ ਰਣਨੀਤਕ ਨੁਕਸਾਨ ਹੋਵੇਗਾ । ਉਨ੍ਹਾਂ ਲਿਖਿਆ, "ਮੈਨੂੰ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਚੀਨ ਦੇ ਨੇੜੇ ਜਾਣ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਮੁੜ ਮਜ਼ਬੂਤ ਕਰੀਏ।" ਮਾਹਿਰਾਂ ਦਾ ਮੰਨਣਾ ਹੈ ਕਿ ਇਸੇ ਰਣਨੀਤਕ ਮਜਬੂਰੀ ਕਾਰਨ ਟਰੰਪ ਹੁਣ ਭਾਰਤ ਨਾਲ ਨਰਮੀ ਵਰਤ ਰਹੇ ਹਨ।
MA