ਪੰਜਾਬ ਸਰਕਾਰ ਸੀਨੀਅਰ ਸਿਟੀਜ਼ਨ ਭਲਾਈ ਕਮਿਸ਼ਨ ਦੀ ਸਥਾਪਨਾ ਕਰੇ -ਸਰਦਾਰੀ ਲਾਲ ਕਾਮਰਾ
ਮੋਗਾ 31 ਅਗਸਤ : ਸੀਨੀਅਰ ਸਿਟੀਜ਼ਨ ਕੌੰਸ਼ਲ ਮੋਗਾ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ।ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਬਜ਼ੁਰਗਾਂ ਦੀ ਭਲਾਈ ਲਈ ਬਣਾਇਆ ਗਿਆ ਹੈ।ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਬਜ਼ੁਰਗਾਂ ਦੀ ਭਲਾਈ ਲਈ ਸੀਨੀਅਰ ਸਿਟੀਜ਼ਨ ਭਲਾਈ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ। ਮੌਜੂਦਾ ਸਮੇ ਵਿਚ ਨੋਜਵਾਨ ਬੱਚੇ ਬੱਚੀਆਂ ਦੇ ਵਿਦੇਸ਼ ਚਲੇ ਜਾਣ ਕਰਕੇ ਪਿਛੇ ਬਹੁਤੇ ਘਰਾਂ ਵਿਚ ਬਜ਼ੁਰਗ ਪਤੀ ਪਤਨੀ ਰਹਿ ਗਏ ਹਨ ਜਿਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀ। ਪੰਜਾਬ ਸਰਕਾਰ ਜਿਲ੍ਹਾ ਪੱਧਰ ਤੇ ਅਜਿਹਾ ਪ੍ਰਬੰਧ ਕਰੇ ਜਿੱਥੋ ਬਜ਼ੁਰਗਾਂ ਨੂੰ ਤੁਰੰਤ ਰਾਹਤ ਮਿਲ ਸਕੇ।
ਸੀਨੀਅਰ ਸਿਟੀਜ਼ਨ ਕੌਂਸਲ ਨੇ ਪੰਜਾਬ ਸਰਕਾਰ ਤੋ ਇਹ ਵੀ ਮੰਗ ਕੀਤੀ ਹੈ ਕਿ ਸਕੂਲਾਂ ਦੇ ਸਲੇਬਸ ਵਿਚ ਬਜ਼ੁਰਗਾਂ ਦੀ ਭਲਾਈ ਲ਼ਈ ਨੈਤਿਕ ਸਿੱਖਿਆ ਦਾ ਚੈਪਟਰ ਸਾਮਲ ਕੀਤਾ ਜਾਵੇ।
ਸ੍ਰੀ ਕਾਮਰਾ ਨੇ ਮੈਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਇਹ ਮਸਲੇ ਫੈਡਰੇਸ਼ਨ ਦੀ ਮੀਟਿੰਗ ਵਿਚ ਵੀ ਉਠਾਉਣਗੇ।ਉਹਨਾ ਅੱਗੇ ਕਿਹਾ ਕਿ ਮੈਬਰਾਂ ਦੇ ਨਾਲ ਸੰਪਰਕ ਰੱਖਣ ਲਈ ਕਮੇਟੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਸਕੂਲਾਂ ਕਾਲਜਾਂ ਵਿਚ ਨੈਤਿਕ ਸਿੱਖਿਆ ਦੇਣ ਲਈ ਮੈਬਰ ਟੀਮਾਂ ਬਣਾ ਕੇ ਜਾਣਗੇ। ਉਹਨਾਂ ਕਿਹਾ ਕਿ ਬਜ਼ੁਰਗਾਂ ਲਈ ਬਣੇ ਕਨੂੰਨਾਂ ਦੀ ਫਾਇਲ ਤਿਆਰ ਹੋ ਚੁੱਕੀ ਹੈ ਤੇ ਕੋਈ ਵੀ ਮੈਂਬਰ ਕੌਂਸਲ ਦਫਤਰ ਵਿਚ ਆ ਕੇ ਪੜ੍ਹ ਸਕਦਾ ਹੈ। ਉਹਨਾਂ ਕਿਹਾ ਸੀਨੀਅਰ ਸਿਟੀਜ਼ਨ ਐਕਟ 2007 ਅਧੀਨ ਬਣਦੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਹਨਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਭਾਰੀ ਬਰਸਾਤਾਂ ਕਾਰਨ ਦਰਿਆਵਾਂ ਵਿਚ ਹੜ੍ਹ ਦੀ ਸਥਿਤੀ ਕਾਰਨ ਘਰੋ ਬੇਘਰ ਹੋਣ ਵਾਲੇ ਪ੍ਰਭਾਵਿਤ ਲੋਕਾਂ ਦੀ ਮਦੱਦ ਕਰਨ ਲਈ ਆਪਣਾ ਯੋਗਦਾਨ ਪਾਉਣ ਤੇ ਪ੍ਰਸ਼ਾਸਨ ਨੂੰ ਸਹਾਇਤਾ ਪ੍ਰਦਾਨ ਕਰਨ।
ਸ ਅਵਤਾਰ ਸਿੰਘ ਨੇ ਮੀਟਿੰਗ ਦੀ ਕਾਰਵਾਈ ਚਲਾਉਦਿਆਂ ਕੌਂਸਲ ਦੀਆਂ ਪ੍ਰਾਪਤੀਆਂ ਤੇ ਕਾਰਗੁਜਾਰੀ ਤੇ ਚਾਨਣਾ ਪਾਇਆ। ਉਹਨਾਂ ਸਾਰੇ ਮੈਂਬਰਾਂ ਨੂੰ ਜਿੰਮੇਵਾਰੀਆਂ ਨਿਭਾਉਣ ਦੀ ਪ੍ਰੇਰਣਾ ਕੀਤੀ। ਕੌਂਸਲ ਵਿਚ ਸਾਮਲ ਹੋਏ ਨਵੇ ਮੈਂਬਰ ਸੁਖਚੈਨ ਸਿੰਘ ਹੀਰਾ ਦਾ ਸਵਾਗਤ ਕੀਤਾ ਗਿਆ। ਉਹਨਾਂ ਆਪਣੀ ਜਾਣ ਪਹਿਚਾਣ ਕਰਵਾਉਦਿਆਂ ਸੁਝਾ ਦਿੱਤੇ ਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਵਿਸ਼ਵਾਸ ਦੁਆਇਆ। ਕੌਂਸਲ ਦੇ ਸਰਪ੍ਰਸਤ ਇੰਜ ਗੁਰਦੀਪ ਸਿੰਘ ਬਰਾੜ ਦਾ 82ਵਾਂ ਜਨਮ ਦਿਨ ਮਨਾਇਆ ਗਿਆ।
ਡਾ ਹਰਪ੍ਰੀਤ ਸਿੰਘ, ਜੋਗਿਦਰ ਸਿੰਘ ਸੰਘਾ,ਜੋਗਿੰਦਰ ਸਿੰਘ ਲੋਹਾਮ, ਗਿਆਨ ਸਿੰਘ ਨੇ ਆਪਣੇ ਆਪਣੇ ਸੁਝਾ ਦਿੱਤੇ। ਸੁਖਚੈਨ ਸਿੰਘ ਹੀਰਾ, ਹਰਭਜਨ ਸਿੰਘ ਨਾਗਰਾ, ਮਾਸਟਰ ਪ੍ਰੇਮ ਕੁਮਾਰ, ਅਵਤਾਰ ਸਿੰਘ, ਗੁਰਦੀਪ ਸਿੰਘ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਮੀਟਿੰਗ ਵਿਚ ਬੀਬੀ ਹਰਬੰਸ ਕੌਰ, ਗੁਰਚਰਨ ਸਿੰਘ ਸੁਪਰਡੈਟ,ਜਗਦੀਪ ਸਿੰਘ ਕੈੰਥ,ਇਕਬਾਲ ਸਿੰਘ ਲੋਹਾਮ, ਸਵਤੰਤਰ ਕੁਮਾਰ ਗੁਪਤਾ, ਰਾਜਿੰਦਰ ਸਿੰਘ ਲੋਹਾਮ,ਅਮਰ ਸਿੰਘ ਵਿਰਦੀ, ਜਸਵੀਰ ਸਿੰਘ,ਅਮਰ ਸਿੰਘ ਸੁਪਰਡੈਟ, ਨਾਹਰ ਸਿੰਘ, ਗੁਰਚਰਨ ਸਿੰਘ ਨੈਸਲੇ, ਮਲਕੀਅਤ ਸਿੰਘ ਸ਼ਾਮਲ ਹੋਏ।