ਪੰਜਾਬੀ ਸਿਨੇਮਾ ਦੀ ਸਮਾਜਿਕ ਸਾਰਥਿਕਤਾ ਵਿਸ਼ੇ ਤੇ ਹੋਈ ਭਰਵੀਂ ਵਿਚਾਰ ਚਰਚਾ
ਚੰਡੀਗੜ੍ਹ:13 ਜੁਲਾਈ 2025 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬੀ ਫ਼ਿਲਮ ਐਂਡ ਟੀ ਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇੱਕ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸਿਨੇਮਾ ਦੀ ਸਮਾਜਿਕ ਸਾਰਥਿਕਤਾ ਅਤੇ ਸਾਹਿਤ ਦਾ ਸਿਨੇਮਾ ਵਿੱਚ ਯੋਗਦਾਨ ਵਿਸ਼ੇ ਤੇ ਬੁਲਾਰਿਆਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
ਸਮਾਰੋਹ ਦੀ ਪ੍ਰਧਾਨਗੀ ਉੱਘੇ ਫ਼ਿਲਮ ਨਿਰਦੇਸ਼ਕ ਅਤੇ ਪੰਜਾਬ ਸਿਨੇਮਾ ਅਤੇ ਡਿਜੀਟਲ ਕਲਾ ਅਕਾਦਮੀ ਦੇ ਪ੍ਰਧਾਨ ਡਾ. ਹਰਜੀਤ ਸਿੰਘ ਨੇ ਕੀਤੀ ਜਦ ਕਿ ਪ੍ਰਸਿੱਧ ਫ਼ਿਲਮ ਅਦਾਕਾਰ ਅਤੇ ਪਫ਼ਟਾ ਦੇ ਜਨਰਲ ਸਕੱਤਰ ਬੀ. ਐਨ. ਸ਼ਰਮਾ ਇਸ ਮੌਕੇ ਮੁੱਖ ਮਹਿਮਾਨ ਸਨ । ਫ਼ਿਲਮ ਕਲਾਕਾਰ ਸ਼ਵਿੰਦਰ ਮਾਹਲ ਅਤੇ ਭਾਰਤ ਭੂਸ਼ਣ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਮੁੱਖ ਬੁਲਾਰੇ ਪ੍ਰਸਿੱਧ ਰੰਗਮੰਚ ਅਤੇ ਫ਼ਿਲਮ ਕਲਾਕਾਰ ਮਲਕੀਤ ਰੌਣੀ ਅਤੇ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਸਨ।

ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸੰਜੀਦਾ ਸਿਨੇਮਾ ਹਮੇਸ਼ਾ ਹੀ ਆਪਣੀ ਪਹਿਚਾਣ ਬਣਾ ਕੇ ਰੱਖਦਾ ਹੈ। ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਪੰਜਾਬੀ ਸਿਨੇਮਾ ਦੇ ਸਫ਼ਰ ਅਤੇ ਇਸ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕੀਤਾ । ਡਾ. ਜਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਿਨੇਮਾ ਦੇ ਸਮਾਜਿਕ ਸਰੋਕਾਰ ਨੂੰ ਬਹੁਤ ਅਹਿਮ ਦੱਸਿਆ । ਮਲਕੀਤ ਰੌਣੀ ਨੇ ਕਿਹਾ ਕਿ ਸਿਨੇਮਾ ਯੁੱਗ ਨੂੰ ਬਦਲਣ ਦੀ ਅਥਾਹ ਸ਼ਕਤੀ ਰੱਖਦਾ ਹੈ ਅਤੇ ਸਾਹਿਤ ਨੇ ਸਦਾ ਹੀ ਚੰਗੇ ਸਿਨੇਮੇ ਨੂੰ ਬੁਨਿਆਦ ਪ੍ਰਦਾਨ ਕੀਤੀ ਹੈ । ਭਾਰਤ ਭੂਸ਼ਣ ਵਰਮਾ ਨੇ ਕਿਹਾ ਕਿ ਸਾਹਿਤ ਅਤੇ ਸਿਨੇਮਾ ਇਕ ਦੂਜੇ ਦੇ ਪੂਰਕ ਹਨ । ਅਦਾਕਾਰ ਸ਼ਵਿੰਦਰ ਮਾਹਲ ਨੇ ਕਿਹਾ ਕਿ ਸਾਹਿਤ ਤੋਂ ਬਿਨਾ ਸਿਨੇਮਾ ਅਧੂਰਾ ਹੈ । ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਫ਼ਿਲਮ ਨੂੰ ਸਮਾਜ ਜੋ ਦਿੰਦਾ ਹੈ ਉਹ ਹੀ ਉਸ ਨੂੰ ਮੁੜ ਕੇ ਆਉਂਦਾ ਹੈ।
ਮੁੱਖ ਮਹਿਮਾਨ ਬੀ. ਐਨ. ਸ਼ਰਮਾ ਨੇ ਕਿਹਾ ਕਿ ਚੰਗੀ ਫ਼ਿਲਮ ਉਸ ਨੂੰ ਹੀ ਮੰਨਿਆ ਜਾਂਦਾ ਹੈ ਜਿਹੜੀ ਪਰਿਵਾਰ ਵਿੱਚ ਕੱਠੇ ਬਹਿ ਕੇ ਵੇਖਣ ਦੇ ਯੋਗ ਹੋਵੇ । ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਹਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਅਤੇ ਸਿਨੇਮਾ ਕੱਠੇ ਹੋ ਕੇ ਮਿਆਰੀ ਸਿਰਜਣਾ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਦੁਨੀਆ ਭਰ ਦਾ ਸੰਜੀਦਾ ਸਿਨੇਮਾ ਖੇਤਰੀ ਸਿਨੇਮਾ ਤੋਂ ਹੀ ਉੱਭਰਿਆ ਹੈ।
ਪਰਮਿੰਦਰ ਸਿੰਘ ਮਦਾਨ ਅਤੇ ਗੁਰਮੀਤ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਕੈਪਟਨ ਨਰਿੰਦਰ ਸਿੰਘ ਆਈ. ਏ. ਐਸ ਨੇ ਆਪਣੀਆ ਦੋ ਕਿਤਾਬਾਂ ਆਏ ਮਹਿਮਾਨਾਂ ਨੂੰ ਭੇਂਟ ਕੀਤੀਆਂ । ਧੰਨਵਾਦੀ ਸ਼ਬਦ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਹੇ । ਇਸ ਸਮਾਗਮ ਵਿੱਚ ਫ਼ਿਲਮ ਜਗਤ, ਰੰਗਮੰਚ, ਸਾਹਿਤ, ਪੱਤਰਕਾਰੀ ਅਤੇ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਸਣੇ ਜਿਨ੍ਹਾਂ ਚੋਣਵੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਉਨ੍ਹਾਂ ਵਿੱਚ ਸੁਰਿੰਦਰ ਰਿਹਾਲ, ਦੀਦਾਰ ਗਿੱਲ, ਹਰਮਿੰਦਰ ਕਾਲੜਾ, ਲਾਭ ਸਿੰਘ ਲੈਹਲੀ, ਡਾ. ਦੀਪਕ ਮਨਮੋਹਨ ਸਿੰਘ, ਡਾ. ਸਵਰਾਜਬੀਰ, ਏ. ਐੱਸ. ਪਾਲ, ਜਸਟਿਸ ਤਲਵੰਤ ਸਿੰਘ, ਰਜਿੰਦਰ ਸਿੰਘ ਧੀਮਾਨ, ਧਿਆਨ ਸਿੰਘ ਕਾਹਲੋਂ, ਮਨਜੀਤ ਪਾਲ ਸਿੰਘ, ਅਜੀਤ ਹਮਦਰਦ, ਮਹਿੰਦਰ ਸਿੰਘ ਸੰਧੂ, ਕਵਿੱਤਰੀ ਰਜਿੰਦਰ ਕੌਰ, ਕੰਵਲਦੀਪ ਸਿੰਘ, ਆਰ ਐਸ ਲਿਬਰੇਟ, ਸਿਮਰਜੀਤ ਕੌਰ ਗਰੇਵਾਲ, ਅਸ਼ੋਕ ਸਚਦੇਵਾ, ਨਿੰਮੀ ਵਸ਼ਿਸ਼ਟ, ਨਵਨੀਤ ਕੌਰ, ਜਯਾ ਸੂਦ, ਕ੍ਰਿਸ਼ਨਾ ਰਾਣੀ, ਰਾਜ ਸੂਦ, ਹਰਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਜੁਗਰਾਜਪਾਲ ਸਿੰਘ, ਡਾ. ਗੁਰਮੇਲ ਸਿੰਘ, ਵਿਨੋਦ ਸ਼ਰਮਾ, ਰਣਜੀਤ ਰਿਆਜ਼ ਸ਼ਰਮਾ, ਸੰਜੀਵ ਸਿੰਘ ਸੈਣੀ, ਡਾ. ਮਨਜੀਤ ਸਿੰਘ ਬੱਲ, ਜਗਜੀਤ ਸਰੀਨ, ਮੰਦਰ ਗਿੱਲ, ਪਰਮਜੀਤ ਪੱਲੂ, ਜਗਦੇਵ ਸਿੰਘ ਰਡਿਆਲਾ, ਪਿੰਕੀ ਪਰਮਮਿਤਰਾ, ਪ੍ਰੋ. ਅਤੈ ਸਿੰਘ, ਕਰਨਵੀਰ ਸਿੰਘ ਸਿਬੀਆ, ਅਵਤਾਰ ਸਿੰਘ ਖੁਰਾਣਾ, ਚਰਨਜੀਤ ਸਿੰਘ ਕਲੇਰ, ਰਜਿੰਦਰ ਵਸ਼ਿਸ਼ਟ, ਸੁਰਿੰਦਰ ਕੁਮਾਰ, ਗਿਆਨ ਸਿੰਘ ਧਾਲੀਵਾਲ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਸ਼ਾਇਰ ਭੱਟੀ, ਕੁਲਦੀਪ ਕੌਰ, ਰਤਨ ਬਾਬਕਵਾਲਾ, ਭੱਟੀ ਭੜੀਵਾਲਾ, ਬਾਜਵਾ ਸਿੰਘ ਅਫ਼ਰੀਕਾ, ਕੁਲਦੀਪ ਸਿੰਘ, ਗੁਰਲੀਨ ਕੌਰ, ਜਸਵੀਰ ਕੌਰ, ਡਾ. ਅਵਤਾਰ ਸਿੰਘ ਪਤੰਗ, ਗੁਰਜੋਧ ਕੌਰ, ਡਾ. ਨੀਨਾ ਸੈਣੀ, ਸਰਬਜੀਤ ਸਿੰਘ, ਜੰਗ ਬਹਾਦਰ ਗੋਇਲ, ਵਿਸ਼ਾਖਾ, ਹਰਵਿੰਦਰ ਸਿੰਘ ਤਤਲਾ, ਬਬੀਤਾ ਕਪੂਰ, ਗੁਰਨੀਤ ਕੌਰ, ਮੇਵਾ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਐੱਸ ਐੱਸ ਸਿੱਧੂ, ਬਾਬੂ ਰਾਮ ਦੀਵਾਨਾ, ਮਹਿੰਦਰ ਸਿੰਘ ਬਹਾਵਾਲੀਆ, ਬਲਬੀਰ ਸਿੰਘ, ਗੁਰਪ੍ਰੀਤ ਖੋਖਰ, ਪਰਮਜੀਤ ਮਾਨ, ਡਾ. ਸਵਰਨਜੀਤ ਕੌਰ ਗਰੇਵਾਲ, ਪਰਮਵੀਰ ਕੌਰ ਗਰੇਵਾਲ, ਊਸ਼ਾ ਕੰਵਰ, ਗੁਰਨਾਮ ਕੰਵਰ, ਰੇਖਾ ਮਿੱਤਲ, ਅਮਨਦੀਪ ਸਿੰਘ, ਪ੍ਰੇਮ ਕੁਮਾਰ, ਕੁਲਦੀਪ ਕਾਜਲ, ਸਤਪਾਲ ਸਿੰਘ, ਹਰਦੀਪ ਕੌਰ, ਜਸ਼ਨਦੀਪ ਸਿੰਘ, ਨਰੇਸ਼ ਕਾਲੜਾ, ਹਰਜੀਤ ਸਿੰਘ, ਡਾ. ਸੁਰਿੰਦਰ ਗਿੱਲ, ਅਮਨਜੋਤ ਕੌਰ, ਸਿਮਰਨ ਕੌਰ, ਸੰਜੀਵਨ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਏਕਤਾ ਅਤੇ ਅਜਾਇਬ ਔਜਲਾ ਦੇ ਨਾਮ ਵਰਣਨ ਯੋਗ ਹਨ ।