ਈਜ਼ੀ ਰਜਿਸਟਰੀ ਨਵੀਂ ਪ੍ਰਣਾਲੀ ਨਾਲ ਕੰਮ ਸ਼ੁਰੂ ਹੋ ਗਿਆ - ਤਹਿਸੀਲਦਾਰ ਗੌਰਵ ਬਾਂਸਲ
- ਮਾਲ ਵਿਭਾਗ ਵੱਲੋਂ ਤਿਆਰ ਕੀਤੇ ਪੋਰਟਲ ’ਤੇ ਜਾਣਕਾਰੀ ਤਹਿਸੀਲਦਾਰ ਨੇ ਦਿੱਤੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ 4 ਜੁਲਾਈ 2025 - ਸੁਲਤਾਨਪੁਰ ਲੋਧੀ ਵਿਖੇ ਤਹਿਸੀਲ ਵਿਚ ਈਜ਼ੀ ਰਜਿਸਟਰੀ ਦੀ ਪ੍ਰਣਾਲੀ ਨੂੰ ਲਾਗੂ ਕਰਨ ਲਈ ਵੱਡੇ ਪੱਧਰ ’ਤੇ ਤਿਆਰ ਹੋ ਕੇ ਸ਼ੁਰੂ ਹੋ ਗਿਆ ਹੈ ।ਇਸ ਕ੍ਰਮ ਵਿਚ ਤਹਿਸੀਲ ’ਚ ਨਵਾਂ ਫਰਨੀਚਰ ਲਿਆਂਦਾ ਗਿਆ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਫਤਰ ਤਿਆਰ ਕੀਤਾ ਗਿਆ ਇਸ ਦੇ ਨਾਲ ਹੀ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਲਈ ਤਹਿਸੀਲ ਵਿਚ ਚਾਰ ਕੈਬਿਨ ਤਿਆਰ ਕੀਤੇ ਗਏ ਹਨ ਇਨ੍ਹਾਂ ਕੈਬਿਨਾ ਵਿੱਚ ਜਿੱਥੇ ਲੋਕਾਂ ਨੂੰ ਇਕ ਛੱਤ ਹੇਠ ਹਰ ਤਰ੍ਹਾਂ ਦੀਆਂ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਸੇਵਾਵਾਂ ਦਿੱਤੀਆਂ ਜਾਣਗੀਆਂ, ਈਜ਼ੀ ਰਜਿਸਟਰੀ ਦੀ ਪ੍ਰਣਾਲੀ ਤਹਿਤ ਜਾਇਦਾਦ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਮਾਲ ਵਿਭਾਗ ਦੇ ਪੋਰਟਲ ’ਤੇ ਦੇਣੀ ਪਵੇਗੀ। ਇਸ ਮੌਕੇ ਤਹਿਸੀਲਦਾਰ ਨੇ ਦੱਸਿਆ ਪੂਰੇ ਕਪੂਰਥਲਾ ਜ਼ਿਲ੍ਹੇ ਦਾ ਪਹਿਲਾ ਤਹਿਸੀਲ ਬਣ ਗਿਆ ਜਿੱਥੇ ਜੁਲਾਈ ਦੇ ਪਹਿਲੇ ਹਫਤੇ ਵਿਚ ਈਜੀ ਰਜਿਸਟਰੀ ਪ੍ਰਕਿਰਿਆ ਤਹਿਤ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਹੋ ਗਿਆ ਹੈ।
ਇਸ ਤੋਂ ਪਹਿਲਾਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪਟਵਾਰੀਆਂ, ਨੰਬਰਦਾਰਾਂ ਤੇ ਕਾਨੂੰਨਗੋਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਹੁਣ, ਨਵੀਂ ਪ੍ਰਣਾਲੀ ਤੋਂ ਪਹਿਲਾਂ, ਅਧਿਕਾਰੀ ਈਜੀ ਰਜਿਸਟਰੀ ਸ਼ੁਰੂ ਹੋ ਗਈ ਹੈ
ਈਜੀ ਰਜਿਸਟਰੀ ਨੂੰ ਪੰਜਾਬ ਸਰਕਾਰ ਦੀ ਬਹੁਤ ਹੀ ਮਹੱਤਵਾਕਾਂਖੀ ਯੋਜਨਾ ਤਹਿਤ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ।