Canada ਦੇ ਸੂਬੇ ਓਨਟਾਰੀਓ ਵਿੱਚ ਗਰਮੀ ਦਾ ਭਾਰੀ ਕਹਿਰ
ਟੋਰਾਂਟੋ (ਬਲਜਿੰਦਰ ਸੇਖਾ) ਠੰਢੇ ਮੁਲਕ ਦੇ ਵਜੋ ਜਾਣੇ ਜਾਂਦੇ ਦੇਸ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰਾਂ ਵਿੱਚ ਗਰਮੀ ਦਾ ਮੌਸਮ ਕਹਿਰ ਵਰਤਾ ਰਿਹਾ ਹੈ । ਟੋਰਾਂਟੋ,ਬਰੈਂਪਟਨ ,
ਮਿਸੀਸਾਗਾ ਤੇ ਨੇੜਲੇ ਇਲਾਕਿਆਂ ਵਿੱਚ ਅੱਜ ਦੁਪਹਿਰ ਦਾ ਤਾਪਮਾਨ ਹੁੰਮਸ ਦੇ ਨਾਲ 47 ਡਿਗਰੀ (+47) ਤੱਕ ਮਹਿਸੂਸ ਹੋ ਰਿਹਾ ਹੈ । ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ । ਸੜਕਾਂ ਤੇ ਆਵਾਜਾਈ ਬਹੁਤ ਘੱਟ ਹੈ । ਲੋਕ ਗਰਮੀ ਕਾਰਨ ਆਪਣੇ ਘਰਾਂ ਵਿੱਚ ਹੀ ਰਹਿ ਰਹੇ ਹਨ । ਮੌਸਮ ਵਿਭਾਗ ਨੇ ਵੀ ਕੱਲ ਦੀ ਐਡਵਾਜਰੀ ਜਾਰੀ ਕੀਤੀ ਹੈ । ਲੋਕਾਂ ਨੂੰ ਗਰਮੀ ਤੋਂ ਬਚਣ ਲਈ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਬਾਹਰ ਗਰਮ ਲੂਅ ਚੱਲ ਰਹੀ ਹੈ ।ਲੋਕਾਂ ਨੂੰ ਗਰਮੀ ਵਿੱਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ।ਮੌਸਮ ਵਿਭਾਗ ਅਨੁਸਾਰ ਇਹ ਗਰਮੀ ਬੁੱਧਵਾਰ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ ।
Click to Follow Babushahi Facebook page →