ਲੁੱਟਾਂ ਖੋਹਾਂ ਕਰਨ ਵਾਲੇ 2 ਨੌਜਵਾਨ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 7 ਜੂਨ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਤੇ ਰੁਪਿੰਦਰ ਸਿੰਘ PPS DCP CITY ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੁੱਟਾਂ ਖੋਹਾਂ ਕਰਨ ਵਾਲੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਰਨਵੀਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-2 ਲੁਧਿਆਣਾ ਦੀ ਯੋਗ ਅਗਵਾਈ ਹੇਠ ਹਰਜਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਦਰ ਲੁਧਿਆਣਾ ਅਤੇ ASI ਅਸ਼ਵਨੀ ਕੁਮਾਰ ਇੰਚਾਰਜ ਚੌਂਕੀ ਬਸੰਤ ਐਵਿਨਿਊ ਲੁਧਿਆਣਾ ਵੱਲੋਂ ਲੁੱਟ ਖੋਹਾਂ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ 2 ਸਨੈਚਰਾ ਨੂੰ ਕਾਬੂ ਕਰ ਕੇ ਸਫਲਤਾ ਹਾਸਿਲ ਕੀਤੀ।
4 ਜੂਨ 2025 ਨੂੰ ਥਾਣਾ ਸਦਰ ਲੁਧਿਆਣਾ ਵਿਖੇ ਅਨਿਲ ਅਰੋੜਾ ਪੁੱਤਰ ਜਗਦੀਸ਼ ਚੰਦਰ ਅਰੋੜਾ ਥਾਣਾ ਸਦਰ ਲੁਧਿਆਣਾ ਨੇ ਆਪਣਾ ਬਿਆਨ ਲਿਖਾਇਆ ਕਿ ਮਿਤੀ 19 ਮਈ ਨੂੰ ਉਹ ਆਪਣੀ ਗਰੇਅ ਰੰਗ ਦੀ ਹੌਂਡਾ ਐਕਟਿਵਾ ਸਕੂਟਰੀ ਨੰਬਰੀ PB 10 JH-9841 te ਆਪਣੀ ਫ਼ੈਕਟਰੀ ਤੋ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਕਿ ਜਦੋ ਗਲੋਬਲ ਪਾਰਕ ਬਸੰਤ ਐਵਿਨਿਊ ਪਾਸ ਪੁੱਜਾ ਤਾਂ ਵਕਤ ਕਰੀਬ 10:00 ਪੀ.ਐਮ ਵਜੇ ਦਾ ਹੋਵੇਗਾ ਕਿ ਮੇਰੇ ਪਿੱਛੋਂ ਇੱਕ ਸਿਲਵਰ ਰੰਗ ਦੇ ਮੋਟਰ ਸਾਈਕਲ ਦਾ ਨੰਬਰ PB-10-EY-7566 ਹੈ ਤੇ ਸਵਾਰ 02 ਮੋਨੇ ਨੌਜਵਾਨ ਲੜਕੇ ਜਿਹਨਾਂ ਦੀ ਉਮਰ ਕਰੀਬ 30/32 ਸਾਲ ਸੀ , ਆਪਣੇ ਹੱਥ ਵਿੱਚ ਫੜੇ ਹੋਏ ਦੋ-ਧਾਰੀ ਛੋਟਾ ਖੰਡਾ ਹਥਿਆਰ ਦਿਖਾਉਂਦੇ ਹੋਏ ਜਾਨੋਂ ਮਾਰ ਦੇਣ ਦਾ ਡਰ ਭੈ ਦੇ ਕੇ ,ਡਰਾ-ਧਮਕਾ ਕੇ ਮੇਰੀ ਪਹਿਨੀ ਹੋਈ ਪੈਂਟ ਦੀ ਪਿਛਲੀ ਜੇਬ ਵਿੱਚੋਂ ਮੇਰਾ ਕਾਲੇ ਰੰਗ ਦਾ ਪਰਸ ਜਿਸ ਵਿੱਚ ਮੇਰਾ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪੈੱਨ ਕਾਰਡ, ਐਕਟਿਵਾ ਸਕੂਟਰੀ ਨੰਬਰੀ PB 10 JH-9841 ਦੀ ਅਸਲ ਆਰ.ਸੀ ਅਤੇ ਭਾਰਤੀ ਕਰੰਸੀ ਦੇ ਕੁੱਲ 21140/- ਰੁਪੈ ਨਗਦੀ ਉਸ ਪਾਸੋਂ ਧੱਕੇ ਨਾਲ ਖੋਹ ਕੇ ਵਾਪਸ ਬੀ.ਸੀ.ਐਮ ਸਕੂਲ ਸਾਈਡ ਨੂੰ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਸਮੇਤ ਹਥਿਆਰ ਦੇ ਫ਼ਰਾਰ ਹੋ ਗਏ।
ਜਿਸ ਤੇ ਮੁਕੱਦਮਾ ਨੰ:113 ਮਿਤੀ 04-06-2025 ਅ/ਧ 304,307,3(5) BNS ਥਾਣਾ ਸਦਰ ਲੁਧਿਆਣਾ ਉਕਤ ਦੋਸੀਆ ਖ਼ਿਲਾਫ਼ ਦੇ ਦਰਜ ਰਜਿਸਟਰ ਕੀਤਾ ਗਿਆ ਹੈ। ਮਿਤੀ 05-06-2025 ਨੂੰ ਉਕਤ ਦੋਨੋਂ ਦੋਸੀਆ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰ ਕੇ ਉਹਨਾ ਪਾਸੋਂ ਮੁੱਦਈ ਮੁਕੱਦਮਾ ਦਾ ਖੋਹ ਕੀਤਾ ਪਰਸ ਬਰਾਮਦ ਕੀਤਾ, ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ, ਵਾਰਦਾਤ ਲਈ ਵਰਤਿਆ ਕਿਰਪਾਨ ਲੋਹਾ ਖੰਡਾ ਬਰਾਮਦ ਕੀਤਾ। ਮਿਤੀ 6-6-25 ਨੂੰ ਦੋਸੀ ਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।