ਪਿੰਡ ਰਿਉਣਾ ਉੱਚਾ ਦੇ ਕਈ ਦਰਜਨਾ ਆਗੂ ਸਾਬਕਾ MLA ਕੁਲਜੀਤ ਨਾਗਰਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਿਲ
ਦੀਦਾਰ ਗੁਰਨਾ
- ਕਾਂਗਰਸ ਵੱਲ ਵਾਪਸੀ ਕਰ ਰਹੇ ਨੇ ਲੋਕ: ਨਾਗਰਾ
ਫਤਿਹਗੜ੍ਹ ਸਾਹਿਬ, 4 ਜੂਨ 2025 - ਪੰਜਾਬ ਕਾਂਗਰਸ ਵਿਚ ਨਿੱਤ ਨਵੇਂ ਚੇਹਰਿਆਂ ਦੀ ਸ਼ਮੂਲੀਅਤ ਜਾਰੀ ਹੈ।ਪਿੰਡ ਰਿਉਣਾ ਉੱਚਾ ਤੋਂ ਕਈ ਦਰਜਨਾ ਆਗੂ ਅਤੇ ਸਮਰਥਕ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਇਨ੍ਹਾਂ ਨਵੇਂ ਆਏ ਵਰਕਰਾਂ ਨੇ ਪਾਰਟੀ ਦੀ ਵਿਚਾਰਧਾਰਾ ਅਤੇ ਨਾਗਰਾ ਦੀ ਨਿਰੋਲ ਨੇਤ੍ਰਤਾ 'ਤੇ ਪੂਰਾ ਭਰੋਸਾ ਜ਼ਾਹਰ ਕੀਤਾ।
ਇਸ ਮੌਕੇ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਰੇ ਨਵੇਂ ਸ਼ਾਮਿਲ ਹੋਏ ਆਗੂਆਂ ਅਮਨਦੀਪ ਸਿੰਘ, ਕੁਲਦੀਪ ਸਿੰਘ, ਜਗਵਿੰਦਰ ਸਿੰਘ, ਜਸਨਦੀਪ ਸਿੰਘ,ਰੋਹਿਤ ਕੁਮਾਰ,ਜਸਪਾਲ ਕੁਮਾਰ, ਜਗਦੀਪ ਰਾਏ,ਸ਼ੁਭਾਸ਼ ਚੰਦ,ਪ੍ਰਦੀਪ ਕੁਮਾਰ, ਪਰਵਿੰਦਰ ਸਿੰਘ ਰਣਜੀਤ ਸਿੰਘ, ਜਗਤਾਰ ਸਿੰਘ, ਗੁਰਮੁੱਖ ਸਿੰਘ, ਰਮੇਸ਼ ਕੁਮਾਰ, ਰਮੇਸ਼ ਕੁਮਾਰ ਪੱਪੀ,ਪ੍ਰਿਤਪਾਲ ਸਿੰਘ, ਰਾਜਬੀਰ ਸਿੰਘ, ਸੰਗਤ ਰਾਮ,ਤੇਜਿੰਦਰ ਸਿੰਘ,ਦੀਪਕ ਕੁਮਾਰ, ਹਰਦੀਪ ਸਿੰਘ, ਅਮਨਦੀਪ ਸਿੰਘ, ਰੇਖਾ ਰਾਣੀ,ਜਰਨੈਲ ਸਿੰਘ,ਗੁਰਮੇਲ ਸਿੰਘ,ਸੁਖਦੀਪ ਸਿੰਘ, ਜਗਦੀਸ਼ ਸਿੰਘ,ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਸੰਤੋਸ਼ ਕੁਮਾਰੀ,ਆਸ਼ਾ ਦੇਵੀ,ਮਾਇਆ ਦੇਵੀ,ਚਰਨਜੀਤ ਕੌਰ, ਮਮਤਾ ਰਾਣੀ,ਊਸਾ ਰਾਣੀ,ਮੱਧੂ ਬਾਲਾ,ਸੁਖਵਿੰਦਰ ਕੌਰ, ਰਾਜੇ ਦੁਲਾਰੀ,ਰਜਨੀ ਰਾਣੀ,ਨਿਕੋ ਦੇਵੀ,ਕਮਲਾ ਦੇਵੀ,ਗੁਰਮੀਤ ਕੌਰ, ਸ਼ੋਭਾ ਰਾਣੀ ਆਦਿ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸ਼ਮੂਲੀਅਤ ਪਾਰਟੀ ਲਈ ਨਵੀਂ ਤਾਕਤ ਦਾ ਕੰਮ ਕਰੇਗੀ।
ਨਾਗਰਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਪੰਜਾਬ ਦੇ ਭਵਿੱਖ ਬਾਰੇ ਗੰਭੀਰ ਹੈ ਅਤੇ ਕਾਂਗਰਸ ਦੀ ਨੀਤੀ, ਨੈਤਿਕਤਾ ਅਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਦੀ ਲਗਨ ਨੇ ਲੋਕਾਂ ਦੀ ਇੱਕ ਵਾਰ ਫਿਰ ਉਮੀਦ ਜਗਾਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਨੇ ਹੋਰ ਪਾਰਟੀਆਂ ਦੇ ਝੂਠੇ ਵਾਅਦਿਆਂ ਦਾ ਅਨੁਭਵ ਕਰ ਲਿਆ ਹੈ ਅਤੇ ਹੁਣ ਉਹ ਪੂਰੇ ਭਰੋਸੇ ਨਾਲ ਕਾਂਗਰਸ ਵੱਲ ਵਾਪਸ ਮੁੜ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੇਂ ਸ਼ਾਮਿਲ ਹੋਏ ਆਗੂਆਂ ਨੂੰ ਪਾਰਟੀ ਵਿਚ ਪੂਰਾ ਆਦਰ ਮਿਲੇਗਾ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਨਾਗਰਾ ਨੇ ਇਹ ਵੀ ਕਿਹਾ ਕਿ ਪਿੰਡ ਰਿਉਣਾ ਉੱਚਾ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਕਾਂਗਰਸ ਦੀ ਜੜ੍ਹ ਔਰ ਮਜ਼ਬੂਤ ਹੋ ਰਹੀ ਹੈ। ਨਵੇਂ ਆਏ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਿਸ਼ਠਾ ਨਾਲ ਕੰਮ ਕਰਨਗੇ ਅਤੇ ਆਉਣ ਵਾਲੇ ਚੋਣਾਂ ਵਿੱਚ ਇਹ ਇਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ।
ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਵੀ ਕਿਹਾ ਕਿ ਉਹ ਨਾਗਰਾ ਦੀ ਨਿਰਦੇਸ਼ਨ ਅਧੀਨ ਪੂਰੇ ਜੋਸ਼ ਨਾਲ ਪਿੰਡ ਪੱਧਰ ਤੇ ਲੋਕ ਸੇਵਾ ਕਰਨਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ।ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਬੂਟਾ ਸਿੰਘ ਸਾਬਕਾ ਸਰਪੰਚ,ਦਵਿੰਦਰ ਸਿੰਘ ਜੱਲਾ,ਧਰਮਿੰਦਰ ਸਿੰਘ ਨਬੀਪੁਰ, ਗੁਰਲਾਲ ਸਿੰਘ ਲਾਲੀ,ਫੱਮਣ ਸਿੰਘ,ਪਾਖਰ ਸਿੰਘ, ਰਣਧੀਰ ਕੁਮਾਰ,ਗੁਰਜਿੰਦਰ ਸਿੰਘ ਕਾਲਾ,ਗੁਰਦਾਸ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਕੇਸਰ ਸਿੰਘ,ਮੋਹਨ ਲਾਲ, ਓਮ ਪ੍ਰਕਾਸ਼, ਦਲਬੀਰ ਸਿੰਘ,ਕੁਲਵਿੰਦਰ ਸਿੰਘ ਬਾਗੜੀਆ, ਰਣਜੀਤ ਸਿੰਘ ਰਾਣਾ,ਜਸਵਿੰਦਰ ਸਿੰਘ ਰਿਉਣਾ,ਹਰਵਿੰਦਰ ਸਿੰਘ ਲਟੋਰ, ਸੁਖਵਿੰਦਰ ਸਿੰਘ ਕਾਲਾ,ਭੁਪਿੰਦਰ ਸਿੰਘ ਬਾਠ,ਮਨਜੀਤ ਸਿੰਘ ਚੀਮਾ,ਹਰਦੇਵ ਸਿੰਘ ਨੰਬਰਦਾਰ ਤੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।