ਰਿਟਾਇਰ ਫ਼ੌਜੀ ਨੇ ਪਤਨੀ ਅਤੇ ਪੁੱਤ 'ਤੇ ਗੋਲੀਆਂ ਚਲਾਈਆਂ, ਪੁੱਤ ਦੀ ਮੌਤ, ਪਤਨੀ ਗੰਭੀਰ ਜ਼ਖਮੀ
ਰਵਿੰਦਰ ਢਿੱਲੋਂ
ਦੋਰਾਹਾ, 4 ਜੂਨ 2025 - ਦੋਰਾਹਾ ਨੇੜੇ ਪਿੰਡ ਬੁਆਣੀ ਵਿੱਚ, ਰਿਟਾਇਰ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ 'ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਦੋਰਾਹਾ ਨੇੜੇ ਪਿੰਡ ਬੁਆਣੀ ਵਿੱਚ, ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੇ ਪੁੱਤਰ ਅਤੇ ਪਤਨੀ 'ਤੇ ਗੋਲੀਆਂ ਚਲਾਈਆਂ। ਗੋਲੀਆਂ ਕਾਰਨ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਸੇਵਾਮੁਕਤ ਫ਼ੌਜੀ ਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ, ਸੇਵਾਮੁਕਤ ਫ਼ੌਜੀ ਨੇ ਆਪਣੇ ਪੁੱਤਰ 'ਤੇ ਤਿੰਨ ਗੋਲੀਆਂ ਅਤੇ ਆਪਣੀ ਪਤਨੀ 'ਤੇ ਤਿੰਨ ਗੋਲੀਆਂ ਚਲਾਈਆਂ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ, ਸੇਵਾਮੁਕਤ ਫ਼ੌਜੀ ਮੌਕੇ ਤੋਂ ਭੱਜ ਗਿਆ। ਓਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਐਸਐਚਓ ਦੋਰਾਹਾ ਆਕਾਸ਼ ਦੱਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।