ਬੱਸ ਅੱਡਾ ਬਦਲਣ ਵਿਰੁੱਧ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਸੰਘਰਸ਼ ਵਿੱਚ ਨਿੱਤਰੀ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2025 : ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਨੇ ਬੱਸ ਅੱਡਾ ਬਚਾਓ ਸੰਘਰਸ਼ ਨੂੰ ਹਮਾਇਤ ਦੇ ਦਿੱਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੇਵਾ ਮੁਕਤ ਡੀਐਸਪੀ ਰਣਜੀਤ ਸਿੰਘ ਤੂਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਸ ਅੱਡੇ ਨੂੰ ਮੌਜੂਦਾ ਥਾਂ ਤੋਂ 7 ਕਿਲੋਮੀਟਰ ਦੂਰ ਸ਼ਿਫਟ ਕਰਨ ਨਾਲ ਵਪਾਰੀਆਂ, ਮੱਧ ਵਰਗੀ ਲੋਕਾਂ, ਮੁਲਾਜਮਾਂ, ਮਿਹਨਤਕਸ਼ਾਂ ਤੇ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋਵੇਗਾ l ਔਰਤਾਂ,ਬੱਚਿਆਂ ਤੇ ਬਜ਼ੁਰਗਾਂ ਸੀ ਅਸੁਰੱਖਿਆ ਵਧੇਗੀ l ਲੋਕ ਰੋਜ਼ ਮਰ੍ਹਾ ਦੇ ਕੰਮ ਲਈ ਜਨਤਕ ਅਦਾਰਿਆਂ ਤੱਕ ਸਮੇਂ ਸਿਰ ਨਹੀਂ ਪਹੁੰਚ ਸਕਣਗੇ ਬਲਕਿ ਉਹਨਾਂ ਤੇ ਫਾਲਤੂ ਆਰਥਕ ਬੋਝ ਵੀ ਪਵੇਗਾ ਅਤੇ ਜੋ ਪਰੇਸ਼ਾਨੀ ਹੋਵੇਗੀ ਉਹ ਇਸ ਤੋਂ ਵੱਖਰੀ ਹੈ ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਰੁਲ ਜਾਵੇਗੀ ਤੇ ਉਹ ਖੱਜਲ ਖੁਆਰ ਹੋਣਗੇ l ਲੋਕ ਆਮ ਸਸਤੇ ਬਾਜ਼ਾਰ ਤੋਂ ਵਾਂਝੇ ਹੋ ਜਾਣਗੇ ਤੇ ਮਹਿੰਗੇ ਮਾਲਾਂ ਚ ਉਹਨਾਂ ਦੀ ਲੁੱਟ ਹੋਵੇਗੀ l ਇਸ ਲਈ ਉਹਨਾਂ ਮੌਜੂਦਾ ਬੱਸ ਅੱਡੇ ਨੂੰ ਹੀ ਮਾਡਰਨ ਬਣਾਏ ਦੀ ਮੰਗ ਤੇ ਜ਼ੋਰ ਦਿੱਤਾ l ਇਸ ਮੌਕੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਮਿਉਂਸੀਪਲ ਕੌਂਸਲਰ ਸੰਦੀਪ ਬੌਬੀ, ਸਕੱਤਰ ਹਰਵਿੰਦਰ ਸਿੰਘ ਹੈਪੀ ਅਤੇ ਕਈ ਵਪਾਰੀ ਸੰਗਠਨਾ ਦੇ ਅਹੁਦੇਦਾਰ ਤੇ ਮੈਂਬਰ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਗੁਰਚਰਨ ਖੇਮੂਆਣਾ ਸਿਕੰਦਰ ਸਿੰਘ ਧਾਲੀਵਾਲ ਤੇ ਬਿਕਰਮਜੀਤ ਸ਼ਰਮਾ ਮੌਜੂਦ ਸਨ l