ਡਾ.ਅਨਵਰ ਸਾਇੰਸ ਕਮਰਸ ਅਡੈਕਮੀ ਦਾ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ
- ਡਾ.ਅਨਵਰ ਸਾਇੰਸ ਕਮਰਸ ਅਡੈਕਮੀ ਦੀ ਉਮੇ ਅਬੀਹਾ ਨੇ ਗਣਿਤ ਵਿਚੋਂ 100% ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੋਸ਼ਨ
ਮਾਲੇਰਕੋਟਲਾ 1 ਜੂਨ 2025,:- ਇਤਿਹਾਸਿਕ ਸ਼ਹਿਰ ਮਾਲੇਰਕੋਟਲਾ ਦੀ ਇੱਕ ਉੱਘੀ ਸਿੱਖਿਆ ਸੰਸਥਾ ਡਾ. ਅਨਵਰ ਸਾਇਨੋ. ਕਾਮ ਅਕੈਡਮੀ ਦਾ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿੱਚ ਅਕੈਡਮੀ ਦੇ ਜਿਹੜੇ ਵਿਦਿਆਰਥੀਆਂ ਨੇ ਦਸਵੀਂ ਅਤੇ +2 ਮੈਡੀਕਲ / ਨਾਨ ਮੈਡੀਕਲ / ਕਮਰਸ ਵਿੱਚੋਂ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਈਵਾ ਫਾਰੂਕੀ ਅਤੇ ਅਲਮੀਰ ਜ਼ਕੀ ਦੇ ਕੁਰਾਨ ਅਤੇ ਉਸ ਦੇ ਤਰਜਮੇ ਨਾਲ ਸਮਾਰੋਹ ਦਾ ਅਰੰਭ ਹੋਇਆ। ਡਾ.ਅਨਵਰ ਸਾਇਨੋ. ਕਾਮ ਅਕੈਡਮੀ (ਡਾਸਕਾ) ਦੇ ਡਾਇਰੈਕਟਰ ਡਾ.ਅਨਵਰ ਨੇ ਅਕੈਡਮੀ ਬਾਰੇ ਵਿਸਥਾਰ ਨਾਲ ਦਸਿਆ।
ਪੜ੍ਹਾਈ ਦੇ ਬਹੁਤ ਹੀ ਆਸਾਨ ਅਤੇ ਮਨੋਰੰਜਕ ਢੰਗਾਂ ਬਾਰੇ ਬੜੇ ਹੀ ਦਿਲਕਸ਼ ਅੰਦਾਜ਼ ਨਾਲ ਸਮਝਾਇਆ। ਵਿਸੇਸ਼ ਮਹਿਮਾਨ ਪ੍ਰਿੰਸੀਪਲ ਡਾ. ਮੁੰਹਮਦ ਸਲੀਮ ਕਮਲਾ ਲੋਹਟੀਆ ਸਨਾਤਨ ਧਰਮ ਡਿਗਰੀ ਕਾਲਜ ਲੁਧਿਅਣਾ, ਡਾ. ਕਰਨ ਕਾਂਤ ਉਪਲ ਕਮਰਸ ਤੇ ਬਿਜਨਸ ਵਿਭਾਗ ਦੇ ਮੁੱਖੀ ਕਮਲਾ ਲੋਹਟੀਆ ਸਨਾਤਨ ਧਰਮ ਡਿਗਰੀ ਕਾਲਜ ਲੁਧਿਅਣਾ, ਡਾ. ਇਰਫਾਨ ਫਾਰੂਕੀ ਪ੍ਰਿੰਸੀਪਲ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਅਡੀਸ਼ਨਲ ਚਾਰਜ ਗੋਰਮਿੰਟ ਕਾਲਜ ਆਫ ਐਜੂਕੇਸ਼ਨ, ਗੋਰਮਿੰਟ ਕਾਲਜ ਫਾਰ ਗਰਲਜ਼ ਮਾਲੇਰਕੋਟਲਾ ਨੇ ਉਮੇ-ਅਬੀਹਾ ਜਿਸ ਨੇ 10ਵੀਂ ਦੇ ਗਣਿਤ ਵਿਸ਼ੇ ਵਿੱਚੋਂ 100%, ਸ਼ਾਰੀਬਾ ਸ਼ਾਦ ਜਿਸ ਨੇ 10ਵੀਂ ਦੇ ਵਿਗਿਆਨ ਵਿਸ਼ੇ ਵਿੱਚੋਂ 99%, ਸ਼ੁਭਦੀਪ ਕੌਰ ਜਿਸ ਨੇ 12ਵੀਂ ਦੇ ਅਕਾਉਂਟੈਂਸੀ ਵਿਸ਼ੇ ਵਿੱਚੋਂ 97%, ਬਿਜਨਸ ਸਟੱਡੀਜ਼ ਵਿਚੋਂ 98% ਅਤੇ ਪਾਹੁਲਪ੍ਰੀਤ ਸਿੰਘ ਜਿਸ ਨੇ 12ਵੀਂ ਦੇ ਅਕਾਉਂਟੈਂਸੀ ਵਿਸ਼ੇ ਵਿੱਚੋਂ 93% ਅੰਕ ਪ੍ਰਾਪਤ ਕੀਤੇ ਵੱਡੀਆਂ-ਵੱਡੀਆਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਸ਼ੋਸ਼ਲ ਵਰਕਰ ਅਤੇ ਐਜੂਕੇਸਨਿਸਟ ਮੁੰਹਦ ਅਰਸ਼ਦ ਐਮ. ਡੀ. ਅਲੀ ਪਬਲਿਕ ਸਕੂਲ ਬਿੰਜੋਕੀ, ਮਾਲੇਰਕੋਟਲਾ ਅਤੇ ਸਰਮਦ ਸ਼ਰੀਫ, ਐਮ. ਡੀ. ਓਮੇਗਾ ਟਿਊਟੋਰੀਅਲ ਮਾਲੇਰਕੋਟਲਾ ਅਤੇ ਵਿਸ਼ੇਸ਼ ਤੌਰ ਤੇ ਪੁੱਜੇ ਭਾਰਤ ਦੇ ਪਹਿਲੇ ਹੋਮਿਓਪੈਥੀ ਵਿੱਚ 3 ਐਮ.ਡੀ. ਅਤੇ ਇੱਕ ਡਾਕਟੋਰੇਟ ਡਿਗਰੀ ਪ੍ਰਾਪਤ ਕਰਨ ਵਾਲੇ ਡਾ. ਤਨਵੀਰ ਸਈਦ ਫਾਉਂਡਰ ਸਈਦ ਕੈਂਸਰ ਹੋਮਿਓ ਕਲੀਨਿਕ ਮਾਲੇਰਕੋਟਲਾ, ਪ੍ਰਿੰਸੀਪਲ ਮੁੰਹਮਦ ਜਮੀਲ, ਇਸਲਾਮੀਆਂ ਸੀ.ਸੈਕ. ਸਕੂਲ ਮਾਲੇਰਕੋਟਲਾ, ਨੇ ਬਾਕੀ ਵਿਦਿਆਰਥੀ ਰਾਬੀਆ ਢਿਲੋਂ, ਸ਼ਿਫਾ ਮੁਬੀਨ, ਆਯਾਨ ਜਮੀਲ ਅਤੇ ਰੇਹਾਨ ਜਿਹਨਾਂ ਨੇ 10 ਵੀਂ ਵਿੱਚੋਂ ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚੋਂ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਨੂੰ ਸੰਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸੰਗਰੂਰ, ਪ੍ਰਿੰਸੀਪਲ ਡਾ. ਗੀਤੀਕਾ, ਮਾਡਰਨ ਸੈਕੂਲਰ ਕਾਲਜ ਆਫ ਐਜੂਕੇਸ਼ਨ ਰਾਨਵਾਂ, ਮਾਲੇਰਕੋਟਲਾ ਅਤੇ ਡਾ. ਮੁੰਹਮਦ ਸ਼ਫੀਕ ਵਾਇਸ ਪ੍ਰਿੰਸੀਪਲ ਅਲ-ਫਲਾਹ ਪਬਲਿਕ ਸੀ. ਸੈਕ. ਸਕੂਲ ਮਾਲੇਰਕੋਟਲਾ ਅਤੇ ਮੁੰਹਮਦ ਹਲੀਮ ਸਿਆਮਾ ਵਾਇਸ ਪ੍ਰਿੰਸੀਪਲ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਨੂੰ ਸਿੱਖਿਆ ਸ਼ਾਸ਼ਤਰੀ ਦੇ ਤੌਰ ਤੇ ਸੰਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੁੰਹਮਦ ਅਸਰਾਰ ਇਸਲਾਮੀਆਂ ਕੰਬੋਜ ਸੀ. ਸੈਕ. ਸਕੂਲ ਮਾਲੇਰਕੋਟਲਾ, ਮੁੰਹਮਦ ਨੇ ਬੋਲਦੀਆਂ ਕਿਹਾ ਕਿ ਅਕੈਡਮੀਆਂ ਸਿੱਖਿਆ ਦੇ ਖੇਤਰ ਵਿੱਚ ਉਤਪ੍ਰੇਰਕ ਦੇ ਤੌਰ ਤੇ ਕੰਮ ਕਰਦੀਆਂ ਹਨ।
ਸ਼ੁਭਮ ਕੁਮਾਰ ਝਾਰਖੰਡ ਨੇ ਅਕੈਡਮੀ ਦੇ ਡਾਇਰੈਕਟਰ ਡਾ. ਮੁੰਹਮਦ ਅਨਵਰ ਤੇ ਲਿਖੀ ਇੱਕ ਕਿਤਾਬ ਦਾ ਵੇਰਵਾ ਕੀਤਾ। ਮੇਨੈਜਰ ਸਾਲਾਮ ਦੀਨ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮੁੰਹਮਦ ਅਜਮਦ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਆਕਿਬ ਫਾਰੂਕੀ ਅਤੇ ਸੀਜ਼ਾ ਅਸ਼ਫਾਕ ਨੇ ਬਾਖੂਬੀ ਨਿਭਾਈ। ਅਕੈਡਮੀ ਦੇ ਸਟਾਫ ਲੈਕ, ਬਾਇਓਲੀਜੀ ਮੈਡਮ ਮਾਹਾਮ ਚੌਧਰੀ, ਲੈਕ. ਕੈਮਿਸਟਰੀ ਮੁਸਕਾਨ ਜੈਨ, ਸਾਇੰਸ ਟੀਚਰ ਸਾਰਾ ਚੌਧਰੀ ਅਤੇ ਲੈਕ. ਫਿਜਿਕਸ ਪ੍ਰਵੇਜ਼ ਅਨਵਰ ਹੋਰਾਂ ਨੇ ਫੰਕਸ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਲਈ ਪੂਰਾ ਪੂਰਾ ਸਹਿਯੋਗ ਦਿੱਤਾ।