ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਦੇ ਅਧਿਆਪਕ ਲਾਭ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ
ਮਾਲੇਰਕੋਟਲਾ 1 ਜੂਨ 2025,ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਜ਼ਿਲਾ ਮਾਲੇਰਕੋਟਲਾ ਦੇ ਮਿਹਨਤੀ, ਇਮਾਨਦਾਰ ਅਤੇ ਸਿੱਖਿਆ ਨੂੰ ਸਮਰਪਿਤ ਅਧਿਆਪਕ ਸ਼੍ਰੀ ਲਾਭ ਸਿੰਘ ਜੀ ਦੀ 31 ਮਈ 2025 ਨੂੰ 17 ਸਾਲ ਦੀ ਸੇਵਾ ਨਿਭਾਉਣ ਉਪਰੰਤ ਸਕੂਲ ਵਿਖੇ ਹੈਡ ਟੀਚਰ ਸ਼੍ਰੀਮਤੀ ਪਰਮਜੀਤ ਕੌਰ ਸਪਰਾ ਅਤੇ ਸਮੂਹ ਸਟਾਫ ਦੁਆਰਾ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹੈਡ ਟੀਚਰ ਸ਼੍ਰੀਮਤੀ ਪਰਮਜੀਤ ਕੌਰ ਸਪਰਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਮਿਹਨਤੀ ਅਤੇ ਬੇਦਾਗ ਅਧਿਆਪਕਾ ਸ਼੍ਰੀ ਲਾਭ ਸਿੰਘ ਦੁਆਰਾ ਸਕੂਲ ਵਿੱਚ ਨਿਭਾਈਆਂ ਸੇਵਾਵਾਂ ਬਾਰੇ , ਅਧਿਆਪਕਾਂ ਅਤੇ ਬੱਚਿਆਂ ਦੇ ਨਾਲ ਉਹਨਾਂ ਦੇ ਪਿਆਰ ਭਰੇ ਵਿਵਹਾਰ ਬਾਰੇ, ਉਹਨਾਂ ਦੁਆਰਾ ਪੜਾਏ ਗਏ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਹੈਡ ਟੀਚਰ ਨੇ ਦੱਸਿਆ ਕਿ ਸ਼੍ਰੀ ਲਾਭ ਸਿੰਘ ਜੀ ਨੇ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਵੀ ਬੱਚਿਆਂ ਦੀ ਬਹੁਤ ਸਹਾਇਤਾ ਕੀਤੀ ਗਈ ।
ਇਸ ਮੌਕੇ ਸਕੂਲ ਦੇ ਅਧਿਆਪਕ ਨੂਰ ਮੁਹੰਮਦ ਦੁਆਰਾ ਲਾਭ ਸਿੰਘ ਦੇ ਰਿਟਾਇਰ ਹੋਣ ਤੇ ਇੱਕ ਕਵਿਤਾ ਸਮਰਪਿਤ ਕੀਤੀ ਗਈ । ਜਿਸ ਦੀ ਆਏ ਹੋਏ ਮਹਿਮਾਨਾਂ ਦੁਆਰਾ ਬਹੁਤ ਸਲਾਂਘਾ ਕੀਤੀ ਗਈ। ਸਕੂਲ ਦੇ ਹੋਰ ਅਧਿਆਪਕਾਂ ਦੁਆਰਾ ਵੀ ਸ਼੍ਰੀ ਲਾਭ ਸਿੰਘ ਨਾਲ ਬਿਤਾਏ ਹੋਏ ਪਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਵਿਸ਼ੇਸ਼ ਮੌਕੇ ਤੇ ਸ਼੍ਰੀ ਲਾਭ ਸਿੰਘ ਦੀ ਧਰਮ ਪਤਨੀ ਸ਼੍ਰੀ ਸੁਰਿੰਦਰ ਕੌਰ ਜੀ, ਉਹਨਾਂ ਦੇ ਦੋਵੇਂ ਸਪੁੱਤਰ ਅਤੇ ਸਪੁੱਤਰੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ। ਆਖਰ ਵਿੱਚ ਸ਼੍ਰੀ ਲਾਭ ਸਿੰਘ ਜੀ ਦੁਆਰਾ ਸਕੂਲ ਵਿੱਚ ਆਪਣੀ ਸੇਵਾ ਦੌਰਾਨ ਵੱਖ ਵੱਖ ਅਨੁਭਵਾਂ ਨੂੰ ਸਾਂਝਾ ਕੀਤਾ ਗਿਆ। ਸਕੂਲ ਮੁਖੀ ਅਤੇ ਸਮੂਹ ਸਟਾਫ ਵੱਲੋਂ ਸ਼੍ਰੀ ਲਾਭ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੈਂਟਰ ਹੈਡ ਟੀਚਰ ਸ਼੍ਰੀ ਬਲਕਾਰ ਸਿੰਘ, ਅਧਿਆਪਕਾ ਮੁਹੰਮਦ ਨਾਸਰ , ਮੁਹੰਮਦ ਰਫੀਕ , ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰੇ ਦਾ ਸਮੁੱਚਾ ਸਟਾਫ ਅਤੇ ਸ਼੍ਰੀ ਲਾਭ ਸਿੰਘ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਰਹੇ।