ਡਿਸਟ੍ਰਿਕ ਰੈਸਲਿੰਗ ਐਸੋਸੀਏਸ਼ਨ ਵੱਲੋਂ ਅੰਡਰ -17 ਪੰਜਾਬ ਰੈਸਲਿੰਗ ਮੁਕਾਬਲੇ 4 ਮਈ ਨੂੰ
ਮਾਲੇਰਕੋਟਲਾ 03 ਮਈ 2025 - ਡਿਸਟ੍ਰਿਕ ਰੈਸਲਿੰਗ ਐਸੋਸੀਏਸ਼ਨ ਵੱਲੋਂ ਡਾ.ਜਾਕਿਰ ਹੁਸੈਨ ਸਟੇਡਿਅਮ ਮਾਲੇਰਕੋਟਲਾ ‘ਚ 04 ਮਈ 2025 ਨੂੰ ਅੰਡਰ -17 ਰੈਸਲਿੰਗ (ਫਰੀ ਸਟਾਇਲ ਲੜਕੇ) ਚੈਂਪਿਅਨਸ਼ਿਪ ਸ਼੍ਰੀ ਕਰਤਾਰ ਸਿੰਘ ਆਈ.ਪੀ.ਐਸ. (ਰਿਟਾਇਰਡ) ਪਦਮ ਸ਼੍ਰੀ ਅਰਜੂਨ ਐਵਾਰਡੀ ਏਸ਼ਿਅਨ ਗੋਲਡ ਮੈਡਲਿਸਟ ਦੀ ਯੋਗ ਅਗਵਾਈ ‘ਚ ਕਰਵਾਈ ਜਾ ਰਹੀ ਹੈ। ਇਸ ਮੌਕੇ ਐਸ.ਐਸ.ਪੀ ਮਾਲੇਰਕੋਟਲਾ ਓੁਲੰਪਿਅਨ ਗਗਨ ਅਜੀਤ ਸਿੰਘ, ਸ਼੍ਰੀ ਰਾਜ ਸਿੰਘ ਦਰੂਣ ਅਚਾਰਿਆ ਸਾਬਕਾ ਸਕੱਤਰ ਜਨਰਲ ਰੈਸਲਿੰਗ ਫੈਡਰੇਸ਼ਨ ਇੰਡੀਆ ਅਤੇ ਏਸ਼ੀਆ ਵੀ ਪਹੁੰਚਨਗੇ।
ਉੱਕਤ ਜਾਣਕਾਰੀ ਦਿੰਦੇ ਹੋਏ ਡਿਸਟ੍ਰਿਕ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਖਾਲਿਦ ਥਿੰਦ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ‘ਚ ਸੁਬੇ ਭਰ ਚੋਂ ਵੱਡੀ ਗਿਣਤੀ ‘ਚ ਖਿਡਾਰੀ ਮੁਕਾਬਲੇ ‘ਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਸ਼੍ਰੀ ਥਿੰਦ ਨੇ ਅੱਗੇ ਦੱਸਿਆਂ ਕਿ ਇਨ੍ਹਾਂ ਮੁਕਾਬਲਿਆਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਇਨਾਮਾਂ ਦੀ ਵੰਡ ਕਰਨਗੇ।
ਇਸ ਮੌਕੇ ਲਤੀਫ ਅਹਿਮਦ ਥਿੰਦ (ਪੀ.ਸੀ.ਐਸ) ਸੀ.ਈ.ਓ ਪੰਜਾਬ ਵਕਫ ਬੋਰਡ, ਸ਼੍ਰੀ ਰਮਨ ਕੁਮਾਰ ਪ੍ਰਧਾਨ ਪੰਜਾਬ ਰੈਸਲਿੰਗ ਐਸੋਸੀਏਸ਼ਨ, ਸ਼੍ਰੀ ਸ਼ਤੀਸ਼ ਕੁਮਾਰ ਡੀ.ਐਸ.ਪੀ ਮਾਲੇਰਕੋਟਲਾ, ਸ਼੍ਰੀ ਗੁਰਦੀਪ ਸਿੰਘ ਡੀ.ਐਸ.ਓ ਆਦਿ ਵਿਸ਼ੇਸ ਤੌਰ ਤੇ ਖਿਡਾਰੀਆਂ ਦੀ ਹੌਸ਼ਲਾ ਅਫਜਾਈ ਲਈ ਪਹੁੰਚ ਰਹੇ ਹਨ।