ਸਿਵਲ ਸਰਜਨ ਨੇ ਸੀਐਚਸੀ ਨੋਸ਼ਹਿਰਾ ਮੱਝਾ ਸਿੰਘ ਦੀ ਕੀਤੀ ਚੈਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ , 3 ਮਈ
ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਅੱਜ ਸਬ ਡਿਵੀਜਨਲ ਹਸਪਤਾਲ ਬਟਾਲਾ ਅਤੇ ਸੀਐਚਸੀ ਨੋਸ਼ਹਿਰਾ ਮੱਝਾ ਸਿੰਘ ਦੀ ਚੈਕਿੰਗ ਕੀਤੀ ।
ਇਸ ਮੌਕੇ ਉਨ੍ਹਾਂ ਸਿਹਤ ਸੰਸਥਾਵਾਂ ਵਿੱਚ ਦਾਖਲ ਮਰੀਜਾਂ ਅਤੇ ਉਨਾਂ ਦੇ ਤੀਮਾਰਦਾਰਾਂ ਨਾਲ ਗਲਬਾਤ ਕੀਤੀ। ਮਰੀਜਾਂ ਨੂੰ ਮਿਲ ਰਹੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨਾਂ ਸਟਾਫ ਮੈਂਬਰਾਂ ਨੂੰ ਹਿਦਾਇਤ ਕੀਤੀ ਕਿ ਸਰਕਾਰ ਵਲੋ ਜਾਰੀ ਸਿਹਤ ਸਕੀਮਾਂ ਦਾ ਫਾਇਦਾ ਲੋਕਾਂ ਨੂੰ ਮਿਲੇ। ਫ੍ਰੀ ਦਵਾਈਆਂ, ਫ੍ਰੀ ਟੈਸਟ , ਫ੍ਰੀ ਇਲਾਜ ਦੀ ਸਹੂਲੀਅਤ ਦਾ 100ਫੀਸਦੀ ਲਾਭ ਲੋਕਾਂ ਨੂੰ ਮਿਲੇ, ਇਸ ਗਲ ਨੂੰ ਯਕੀਨੀ ਬਣਾਇਆ ਜਾਵੇ। ਦਵਾਈ ਦੇ ਨਾਲ ਨਾਲ ਮਰੀਜਾਂ ਨੂੰ ਸਿਹਤ ਜਾਗਰੁਕਤਾ ਬਾਰੇ ਵੀ ਦਸਿਆ ਜਾਵੇ। ਮਰੀਜਾਂ ਦੀ ਦਿਕਤ ਸਮੇਂ ਰਹਿੰਦੇ ਦੂਰ ਕੀਤੀ ਜਾਵੇ।
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਹਰ ਸ਼ੁੱਕਰਵਾਰ ਡੇੰਗੂ ਤੇ ਵਾਰ ਮੁਹਿੰਮ ਤਹਿਤ ਗਤੀਵਿਧੀਆਂ ਕੀਤੀਆਂ ਜਾਣ। ਮੱਛਰ ਅਤੇ ਉਸਦੇ ਲਾਰਵਾ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਸਹਿਯੋਗੀ ਵਿਭਾਗਾਂ ਦੀ ਵੀ ਮਦਦ ਲਈ ਜਾਵੇ । ਗਰਮੀ ਦੇ ਸੀਜਨ ਦੇ ਮੱਦੇਨਜਰ ਸਿਹਤ ਸੰਸਥਾਵਾਂ ਵਿੱਚ ਜਰੂਰੀ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਐਸਐਮੳ ਡਾਕਟਰ ਮਨਿੰਦਰਜੀਤ ਸਿੰਘ , ਡਾਕਟਰ ਕੁਲਜੀਤ ਕੌਰ ਆਦਿ ਹਾਜਰ ਸਨ