← ਪਿਛੇ ਪਰਤੋ
ਬਾਘਾਪੁਰਾਣਾ ਦੀਆਂ ਮੰਡੀਆਂ ਵਿੱਚ ਵੀ ਖ੍ਰੀਦ ਤੇ ਲਿਫਟਿੰਗ ਜ਼ੋਰਾਂ ਤੇ ਬਾਘਾਪੁਰਾਣਾ ਦੀਆਂ ਮੰਡੀਆਂ ਵਿੱਚ 193300 ਮੀਟ੍ਰਿਕ ਟਨ ਕਣਕ ਵਿੱਚੋਂ 98 ਤੋਂ ਵਧੇਰੇ ਫੀਸਦੀ ਦੀ ਖਰੀਦ ਬਾਘਾਪੁਰਾਣਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਦੀ ਸੁਚੱਜੀ ਅਗਵਾਈ ਹੇਠ ਜਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਖ੍ਰੀਦ ਅਤੇ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਸਪਲਾਈ ਸਪਲਾਈ ਕੰਟਰੋਲਰ ਮੋਗਾ ਸ਼੍ਰੀਮਤੀ ਗੀਤਾ ਬਿਸ਼ੰਭੂ ਨੇ ਦੱਸਿਆ ਕਿ ਬਾਘਾਪੁਰਾਣਾ ਕੇਂਦਰ ਅਧੀਨ ਆਉਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਮਿਤੀ 15-04-2025 ਨੂੰ ਸ਼ੁਰੂ ਹੋਈ ਅਤੇ ਜਿਸ ਵਿੱਚੋਂ 15 ਦਿਨਾਂ ਦੇ ਅੰਦਰ- ਹੀ ਲਗਭਗ 193300 ਮੀਟਰਿਕ ਟਨ ਕਣਕ ਕਣਕ ਦੀ ਆਮਦ ਹੋ ਗਈ ਹੈ। ਇਸ ਵਿੱਚੋਂ ਲਗਭਗ 190438 ਮੀਟਰਿਕ ਟਨ ਕਣਕ ਦੀ ਖਰੀਦ ਵੀ ਮੁਕੰਮਲ ਹੋ ਚੁੱਕੀ ਹੈ ਜਿਹੜੀ ਕਿ 98 ਤੋਂ ਵਧੇਰੇ ਫੀਸਦੀ ਬਣਦੀ ਹੈ। ਸਮੂਹ ਏਜੰਸੀਆਂ ਵੱਲੋਂ 95641 ਮੀਟਰਿਕ ਟਨ ਕਣਕ ਦੀ ਲਿਫਟਿੰਗ ਪਿਛਲੇ 10 ਦਿਨਾਂ ਵਿੱਚ ਕਰਵਾ ਦਿੱਤੀ ਗਈ ਹੈ। ਇਸ ਖਰੀਦ ਕੀਤੀ ਕਣਕ ਦੀ ਜਿਮੀਂਦਾਰਾਂ ਦੀ ਬਣਦੀ ਐਮ.ਐਸ.ਪੀ. ਦੀ ਅਦਾਇਗੀ ਵੀ ਨਾਲ ਦੀ ਨਾਲ ਹੀ ਖਰੀਦ ਦੇ 48 ਘੰਟੇ ਦੇ ਅੰਦਰ-2 ਕੀਤੀ ਜਾ ਰਹੀ ਹੈ। ਇਸ ਸਾਲ ਕਣਕ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਸਿਰਫ 10-12 ਦਿਨ ਵਿੱਚ ਹੀ ਆ ਗਈ ਹੈ ਪਰ ਫਿਰ ਵੀ ਵਿਭਾਗ ਦੇ ਪੂਰੇ ਪ੍ਰਬੰਧ ਮੁਕੰਮਲ ਹੋਣ ਕਾਰਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਲਿਆਂਦੀ ਫਸਲ ਦੀ ਖਰੀਦ 24 ਘੰਟੇ ਦੇ ਅੰਦਰ-2 ਮੁਕੰਮਲ ਕੀਤੀ ਗਈ ਹੈ ਅਤੇ ਇਸ ਕਣਕ ਦੀ ਲਿਫਟਿੰਗ ਵੀ ਜੋਰਾਂ ਤੇ ਚੱਲ ਰਹੀ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਹੀ ਸਾਰੀ ਲਿਫਟਿੰਗ ਮੁਕੰਮਲ ਹੋ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮੰਡੀ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਦਿੱਤਾ ਜਾ ਰਿਹਾ।
Total Responses : 474